ਨੇਪਾਲ ਜਹਾਜ਼ ਹਾਦਸੇ ਦਾ ਵਾਇਰਲ ਵੀਡੀਓ ਦੇਖ ਕੇ ਰੂਹ ਜਾਵੇਗੀ ਕੰਬ
ਨੇਪਾਲ ਦੇ ਪੋਖਰਾ 'ਚ ਐਤਵਾਰ ਨੂੰ ਯਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ 69 ਯਾਤਰੀਆਂ ਸਮੇਤ ਕੁੱਲ 72 ਲੋਕ ਸਵਾਰ ਸਨ। ਹੁਣ ਤੱਕ 69 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪੋਖਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਦੋ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : Nepal Plane Crash: ਜਹਾਜ਼ ਹਾਦਸੇ 'ਚ ਇਸ ਲੋਕ ਗਾਇਕਾ ਦੀ ਵੀ ਹੋਈ ਮੌਤ
ਹੁਣ ਜਹਾਜ਼ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਜਹਾਜ਼ ਹਾਦਸੇ ਤੋਂ ਠੀਕ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਦਿਲ ਦਹਿਲਾ ਦੇਣ ਵਾਲੀ ਵੀਡੀਓ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਵੱਖ-ਵੱਖ ਪੇਜ਼ਾਂ ਉੱਤੇ ਵੀ ਵਾਇਰਲ ਹੋ ਗਈ। ਸ਼ੇਅਰ ਕੀਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਰਨਵੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਵੀਡੀਓ 'ਚ ਦੂਰੋਂ ਆ ਰਹੇ ਜਹਾਜ਼ ਨੂੰ ਇਕ ਪਾਸੇ ਝੁਕਦੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੀਆਂ ਗਈਆਂ ਹੋਰ ਤਸਵੀਰਾਂ ਅਤੇ ਵੀਡੀਓਜ਼ 'ਚ ਹਾਦਸੇ ਵਾਲੀ ਥਾਂ ਤੋਂ ਧੂੰਏਂ ਦੇ ਬੱਦਲ ਉੱਠਦੇ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਪਲੇਅ ਦੇ ਅੰਦਾਰ ਦਾ ਵੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਹ ਪੂਰੀ ਘਟਨਾ ਫੇਸਬੁੱਕ ਲਾਈਵ ਵਿੱਚ ਕੈਦ ਹੋ ਗਈ ਹੈ। ਇਸ ਹਾਦਸੇ ਵਿੱਚ ਗਾਜ਼ੀਪੁਰ ਦੇ ਚਾਰ ਨੌਜਵਾਨਾਂ ਦੀ ਵੀ ਮੌਤ ਹੋ ਗਈ ਹੈ। ਚਾਰੋਂ ਤਿੰਨ ਦਿਨ ਪਹਿਲਾਂ ਨੇਪਾਲ ਘੁੰਮਣ ਗਏ ਸਨ। ਜਿਸ ਵਿੱਚੋਂ ਇੱਕ ਨੌਜਵਾਨ ਫੇਸਬੁੱਕ ਉੱਤੇ ਲਾਈਵ ਹੋਇਆ ਸੀ। ਜਿਸ ਵਿੱਚ ਪਲੇਨ ਕ੍ਰੈਸ਼ ਦਾ ਪੂਰਾ ਵੀਡੀਓ ਰਿਕਾਰਡ ਹੋ ਗਿਆ। ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ।
ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਹਾਜ਼ ਨੇ 68 ਯਾਤਰੀਆਂ ਨੂੰ ਲੈ ਕੇ ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰੀ ਸੀ। ਜਹਾਜ਼ ਕਰੀਬ 20 ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜੋ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ। ਇਸ ਦੇ ਨਾਲ ਹੀ ਨੇਪਾਲ ਦੀ ਏਅਰਪੋਰਟ ਅਥਾਰਟੀ ਦਾ ਦਾਅਵਾ ਹੈ ਕਿ ਜਹਾਜ਼ ਮੌਸਮ ਦੀ ਖਰਾਬੀ ਨਾਲ ਨਹੀਂ ਸਗੋਂ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋਇਆ ਹੈ।
View this post on Instagram
View this post on Instagram