‘ਸਰਕਾਰ ਦੇ ਪਰਚਿਆਂ ਤੋਂ ਨਾ ਕਿਸਾਨ ਡਰਨ ਵਾਲੇ ਤੇ ਨਾ ਹੀ ਮੈਂ’ ਕਿਹਾ ਜੱਸ ਬਾਜਵਾ ਨੇ
ਜੱਸ ਬਾਜਵਾ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਚੰਡੀਗੜ੍ਹ ਪੁਲਿਸ ਵਲੋਂ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ । ਜਿਸ ਨੂੰ ਲੈ ਕੇ ਜੱਸ ਬਾਜਵਾ ਨੇ ਆਪਣੇ ਇਕ ਇੰਟਰਵਿਊ ‘ਚ ਪ੍ਰਤੀਕਰਮ ਦਿੱਤਾ ਹੈ ।
image source-youtube
ਹੋਰ ਪੜ੍ਹੋ :
ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਅਤੇ ਮਾਂ ਨਾਲ ਤਸਵੀਰ ਕੀਤੀ ਸਾਂਝੀ, ਭਰਾ ਲਈ ਆਖੀ ਵੱਡੀ ਗੱਲ
ਉਹਨਾਂ ਨੇ ਕਿਹਾ ਹੈ ਕਿ ਸਰਕਾਰ ਭਾਵੇਂ ਉਨ੍ਹਾਂ ’ਤੇ 35 ਪਰਚੇ ਕਰਦੇ, ਉਹ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਨਾਲ ਉਹ ਹੋਰ ਤੇਜ਼ੀ ਨਾਲ ਅੱਗੇ ਵੱਧਣਗੇ। ਜੱਸ ਬਾਜਵਾ ਨੇ ਅੱਗੇ ਇਹ ਵੀ ਕਿਹਾ ਕਿ, “ਮੈਨੂੰ ਲਗਦਾ ਹੈ ਲੱਖਾ ਸਿਧਾਣਾ ਅਤੇ ਕੰਵਰ ਗਰੇਵਾਲ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਸਕਦੇ ਹਨ।
ਉਨ੍ਹਾਂ ਦੀ ਅਗਵਾਈ ਨਾਲ ਨੌਜਵਾਨਾਂ ਦਾ ਇਕੱਠ ਕਿਸਾਨੀ ਅੰਦੋਲਨ ‘ਚ ਵੱਧ ਸਕਦਾ ਹੈ। ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹੋਰ ਵੀ ਕਈ ਖੁਲਾਸੇ ਕੀਤੇ ।