Neil Nitin Mukesh B'day : ਫਲਾਪ ਹੋਈਆਂ 20 ਤੋਂ ਵੱਧ ਫਿਲਮਾਂ , ਜਾਣੋ ਕਿੱਥੇ ਹੈ 'ਜੌਨੀ ਗੱਦਾਰ' ਅਦਾਕਾਰ
ਬਾਲੀਵੁੱਡ ਦੇ ਸਭ ਤੋਂ ਹੈਂਡਸਮ ਅਦਾਕਾਰਾਂ ਵਿੱਚੋਂ ਇੱਕ, ਨੀਲ ਨਿਤਿਨ ਮੁਕੇਸ਼ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਨੀਲ ਐਕਟਿੰਗ ਦੀ ਦੁਨੀਆ ਨਾਲ ਬਤੌਰ ਚਾਈਲਡ ਆਰਟਿਸਟ ਜੁੜੇ ਹਨ ਪਰ ਫਿਰ ਵੀ ਉਹ ਸਟਾਰਡਮ ਹਾਸਲ ਨਹੀਂ ਕਰ ਸਕੇ। ਇਸ ਬਾਰੇ ਗੱਲ ਕਰਾਂਗੇ ਕਿ ਨੀਲ ਨਿਤਿਨ ਮੁਕੇਸ਼ ਕਿੱਥੇ ਹੈ ਅਤੇ ਇਨ੍ਹੀਂ ਦਿਨੀਂ ਕੀ ਕਰ ਰਹੇ ਹਨ
ਨੀਲ ਗਾਇਕ ਨਿਤਿਨ ਮੁਕੇਸ਼ ਦੇ ਬੇਟੇ ਅਤੇ ਹਿੰਦੀ ਸਿਨੇਮਾ ਦੇ ਪਲੇਬੈਕ ਗਾਇਕ ਮੁਕੇਸ਼ ਦੇ ਪੋਤੇ ਹਨ। ਨੀਲ ਨੇ ਬਾਲੀਵੁੱਡ 'ਚ ਬਣੇ ਰਹਿਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਐਕਟਿੰਗ ਦੀ ਦੁਨੀਆ 'ਚ ਉਨ੍ਹਾਂ ਦਾ ਕਰੀਅਰ ਕੁਝ ਖਾਸ ਨਹੀਂ ਰਿਹਾ।
ਹੋਰ ਪੜ੍ਹੋ : ਫ਼ਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਕਰਨਗੇ ਕੋਰਟ ਮੈਰਿਜ਼, ਸਾਹਮਣੇ ਆਈ ਵਿਆਹ ਦੀ ਤਰੀਕ
ਨੀਲ ਨੇ 'ਵਿਜੇ' ਅਤੇ 'ਜੈ ਕਰਨੀ ਵੈਸ ਭਰਨੀ' ਫਿਲਮਾਂ 'ਚ ਬਾਲ ਕਲਾਕਾਰ ਵਜੋਂ ਕੰਮ ਕੀਤਾ। ਨੀਲ ਨਿਤਿਨ ਮੁਕੇਸ਼ ਨੇ 2007 'ਚ ਫਿਲਮ 'ਜਾਨੀ ਗੱਦਾਰ' ਨਾਲ ਬਤੌਰ ਅਭਿਨੇਤਾ ਬਾਲੀਵੁੱਡ ਡੈਬਿਊ ਕੀਤਾ ਸੀ। ਇਹ ਫਿਲਮ ਫਲਾਪ ਰਹੀ ਸੀ। ਇਸ ਤੋਂ ਬਾਅਦ ਨੀਲ 'ਆ ਦੇਖ ਜ਼ਾਰਾ', 'ਜੇਲ', 'ਲਫੰਗੇ ਪਰਿੰਦੇ', 'ਖਿਡਾਰੀ' ਅਤੇ '3ਜੀ' ਸਮੇਤ ਕਈ ਫਿਲਮਾਂ 'ਚ ਨਜ਼ਰ ਆਏ।ਨੀਲ ਨਿਤਿਨ ਨੇ ਆਪਣੇ ਲੰਬੇ ਫਿਲਮੀ ਕਰੀਅਰ ਵਿੱਚ 20 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ।
ਜਦੋਂ ਨੀਲ ਨੂੰ ਬਤੌਰ ਹੀਰੋ ਫਿਲਮਾਂ 'ਚ ਸਫਲਤਾ ਨਹੀਂ ਮਿਲੀ ਤਾਂ ਉਨ੍ਹਾਂ ਨੇ ਨੈਗੇਟਿਵ ਰੋਲ ਕਰਨੇ ਸ਼ੁਰੂ ਕਰ ਦਿੱਤੇ। ਨੀਲ ਨੇ 'ਵਜ਼ੀਰ', 'ਗੋਲਮਾਲ ਅਗੇਨ' ਅਤੇ 'ਸਾਹੋ' ਫਿਲਮਾਂ 'ਚ ਬਤੌਰ ਖਲਨਾਇਕ ਕੰਮ ਕੀਤਾ ਸੀ। ਫਿਲਮਾਂ 'ਚ ਖਲਨਾਇਕ ਵਜੋਂ ਨੀਲ ਦੀ ਅਦਾਕਾਰੀ ਦੀ ਤਾਰੀਫ ਹੋਈ। ਨੀਲ ਨੂੰ ਆਖਰੀ ਵਾਰ ਫਿਲਮ 'ਬਾਈਪਾਸ ਰੋਡ' (2019) 'ਚ ਦੇਖਿਆ ਗਿਆ ਸੀ।ਹੁਣ ਨੀਲ ਆਪਣੀ 24ਵੀਂ ਫਿਲਮ 'ਫਿਰਕੀ' 'ਚ ਕੰਮ ਕਰਨ ਜਾ ਰਹੇ ਹਨ। ਫਿਲਹਾਲ ਇਹ ਫ਼ਿਲਮ ਕੋਰੋਨਾ ਵਾਇਰਸ ਕਾਰਨ ਲਟਕੀ ਹੋਈ ਹੈ।
ਹੋਰ ਪੜ੍ਹੋ : ਪੋਂਗਲ 'ਤੇ ਰਜਨੀਕਾਂਤ ਦੀ ਝਲਕ ਦੇਖਣ ਲਈ ਦੀਵਾਨੇ ਹੋਏ ਫੈਨਜ਼, ਰਜਨੀਕਾਂਤ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੀ ਕੀਤੀ ਅਪੀਲ
ਨੀਲ ਨਿਤਿਨ ਮੁਕੇਸ਼ ਦੇ ਨਾਂਅ 'ਤੇ ਵੀ ਬਾਲੀਵੁੱਡ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਾਫੀ ਮਜ਼ਾਕ ਉਡਾਇਆ ਹੈ। ਅਦਾਕਾਰ ਦਾ ਅਸਲੀ ਨਾਂਅ ਨੀਲ ਨਿਤਿਨ ਮੁਕੇਸ਼ ਨਹੀਂ, ਨੀਲ ਨਿਤਿਨ ਮੁਕੇਸ਼ ਚੰਦ ਮਾਥੁਰ ਹੈ। ਉਨ੍ਹਾਂ ਦਾ ਇਹ ਨਾਂ ਲਤਾ ਮੰਗੇਸ਼ਕਰ ਜੀ ਨੇ ਰੱਖਿਆ ਸੀ। ਲਤਾ ਨੇ ਅਭਿਨੇਤਾ ਦਾ ਨਾਂਅ ਪੁਲਾੜ ਯਾਤਰੀ 'ਨੀਲ ਆਰਮਸਟ੍ਰਾਂਗ' ਦੇ ਨਾਂਅ 'ਤੇ ਰੱਖਿਆ ਹੈ।