ਕਦੇ ਇੱਕੋ ਕਮਰੇ ‘ਚ ਗੁਜ਼ਾਰਾ ਕਰਦਾ ਸੀ ਨੇਹਾ ਕੱਕੜ ਦਾ ਪਰਿਵਾਰ, ਗਾਇਕਾ ਦਾ ਵੀਡੀਓ ਹੋ ਰਿਹਾ ਵਾਇਰਲ
ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਨੇਹਾ ਕੱਕੜ ਦੱਸ ਰਹੀ ਹੈ ਕਿ ਕਿਵੇਂ ਉਸ ਦੇ ਪਰਿਵਾਰ ਨੇ ਤੰਗਹਾਲੀ ਦੇ ਦਿਨ ਗੁਜ਼ਾਰੇ ਹਨ । ਗਾਇਕਾ ਵੀਡੀਓ ‘ਚ ਕਹਿੰਦੀ ਹੈ ਕਿ ਉਸ ਕਦੇ ਉਸ ਦੇ ਪਰਿਵਾਰ ਕੋਲ ਇੱਕੋ ਕਮਰਾ ਹੁੰਦਾ ਸੀ । ਇਸੇ ਕਮਰੇ ਦੇ ਵਿੱਚ ਹੀ ਇੱਕ ਕੋਨੇ ‘ਤੇ ਉਸ ਦੀ ਮੰਮੀ ਨੇ ਕਿਚਨ ਬਣਾਇਆ ਹੋਇਆ ਸੀ ।
Image From Instagram
ਹੋਰ ਪੜ੍ਹੋ : ਇਸ ਲਾੜੀ ਦੇ ਲਹਿੰਗੇ ਦੇ ਹਰ ਪਾਸੇ ਚਰਚੇ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Image From Instagram
ਆਪਣੇ ਪਰਿਵਾਰ ਦੇ ਸੰਘਰਸ਼ ਨੂੰ ਦੱਸਦੀ ਹੋਈ ਨੇਹਾ ਕੱਕੜ ਥੋੜੀ ਭਾਵੁਕ ਵੀ ਹੁੰੰਦੀ ਹੈ । ਪਰ ਉਹ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਨੇਹਾ ਕੱਕੜ ਦੇ ਪਰਿਵਾਰ ਨੇ ਬਹੁਤ ਹੀ ਜ਼ਿਆਦਾ ਸੰਘਰਸ਼ ਕੀਤਾ ਹੈ ।
Image From Instagram
ਪਰ ਨੇਹਾ ਕੱਕੜ ‘ਚ ਬਚਪਨ ਤੋਂ ਹੀ ਕੁਝ ਕਰਨ ਦਾ ਜਜ਼ਬਾ ਸੀ ਅਤੇ ਉਹ ਅਕਸਰ ਮਾਤਾ ਦੀਆਂ ਭੇਂਟਾਂ ਜਗਰਾਤਿਆਂ ‘ਚ ਗਾਇਆ ਕਰਦੀ ਸੀ । ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦੇ ਹਾਲਾਤਾਂ ‘ਚ ਹਾਰ ਨਹੀਂ ਮੰਨੀ । ਇਸੇ ਸੰਘਰਸ਼ ਦੀ ਬਦੌਲਤ ਹੀ ਅੱਜ ਉਸ ਦੀ ਗਿਣਤੀ ਬਾਲੀਵੁੱਡ ਦੇ ਨਾਮੀ ਗਾਇਕਾਂ ‘ਚ ਹੁੰਦੀ ਹੈ ।
View this post on Instagram