ਇੱਕ ਤੋਂ ਬਾਅਦ ਇੱਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ, ਰੋਕੇ ’ਤੇ ਖੂਬ ਭੰਗੜੇ ਪਾਏ ਨੇਹਾ ਤੇ ਰੋਹਨਪ੍ਰੀਤ ਨੇ

Reported by: PTC Punjabi Desk | Edited by: Rupinder Kaler  |  October 20th 2020 07:15 PM |  Updated: October 20th 2020 07:21 PM

ਇੱਕ ਤੋਂ ਬਾਅਦ ਇੱਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ, ਰੋਕੇ ’ਤੇ ਖੂਬ ਭੰਗੜੇ ਪਾਏ ਨੇਹਾ ਤੇ ਰੋਹਨਪ੍ਰੀਤ ਨੇ

ਨੇਹਾ ਕੱਕੜ ਲਗਾਤਾਰ ਬੀਤੇ ਕੁਝ ਦਿਨਾਂ ਤੋਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਨੇਹਾ ਨੇ ਹਾਲ ਹੀ 'ਚ ਗਾਇਕ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਦੋਵੇਂ ਇਕ ਦੂਸਰੇ ਦੀਆਂ ਤਸਵੀਰਾਂ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ।

neha-kakkar

ਹੋਰ ਪੜ੍ਹੋ :

ਇੱਕ ਤੋਂ ਬਾਅਦ ਇੱਕ ਨੇਹਾ ਕੱਕੜ ਨੇ ਆਪਣੇ ਰੋਕੇ ਦੀਆਂ ਵੀਡੀਓ ਕੀਤੀਆਂ ਸਾਂਝੀਆਂ, ਰੋਕੇ ’ਤੇ ਖੂਬ ਭੰਗੜੇ ਪਾਏ ਨੇਹਾ ਤੇ ਰੋਹਨਪ੍ਰੀਤ ਨੇ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ, ਮੋਹਾਲੀ ਦੇ ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਨਿਮਰਤ ਖਹਿਰਾ ਦਾ ਨਵਾਂ ਗੀਤ ‘Blink’ ਦਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਨੀਰੂ ਬਾਜਵਾ ਕਰਨਗੇ ਅਦਾਕਾਰੀ

neha kakkar roka neha kakkar roka

ਇਸੇ ਦੌਰਾਨ ਨੇਹਾ ਕੱਕੜ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਨੇਹਾ ਦੇ ਰੋਕੇ ਦਾ ਲੱਗ ਰਿਹਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਸ ਦੇ ਨਾਲ ਰੋਹਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ।

neha kakkar pic

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਤੇ ਰੋਹਨਪ੍ਰੀਤ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ। ਉੱਥੇ ਹੀ ਨੇਹਾ ਦੀ ਗੋਦੀ 'ਚ ਇਕ ਵੱਡਾ ਬੈਗ ਹੈ ਜਿਸ ਵਿਚ ਬਹੁਤ ਸਾਰੇ ਗਿਫਟ ਰੱਖੇ ਹੋਏ ਹਨ। ਉੱਥੇ ਹੀ ਨੇਹਾ ਕੱਸ ਕੇ ਰੋਹਨਪ੍ਰੀਤ ਦਾ ਹੱਥ ਫੜੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

 

View this post on Instagram

 

The day he made me meet His Parents and Family ♥️? Love You @rohanpreetsingh ? #NehuPreet

A post shared by Neha Kakkar (@nehakakkar) on

ਵੀਡੀਓ 'ਚ ਉਨ੍ਹਾਂ ਦੇ ਆਸ-ਪਾਸ ਪਰਿਵਾਰ ਦੇ ਕਈ ਸਾਰੇ ਲੋਕ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ। ਨੇਹਾ ਵੱਲੋਂ ਸ਼ੇਅਰ ਕੀਤੀ ਇੱਕ ਹੋਰ ਵੀਡੀਓ ਵਿੱਚ ਨੇਹਾ ਤੇ ਰੋਹਨਪ੍ਰੀਤ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਨੇਹਾ ਤੇ ਰੋਹਨ ਦੇ ਪਰਿਵਾਰ ਵਾਲੇ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network