ਰੋਹਨਪ੍ਰੀਤ ਆਪਣੀ ਪਤਨੀ ਨੇਹਾ ਕੱਕੜ ਤੇ ਕੁਝ ਇਸ ਤਰ੍ਹਾਂ ਪਿਆਰ ਲੁਟਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵੀਂ ਵਿਆਹੀ ਜੋੜੀ ਦਾ ਇਹ ਕਿਊਟ ਅੰਦਾਜ਼

Reported by: PTC Punjabi Desk | Edited by: Lajwinder kaur  |  November 19th 2020 11:32 AM |  Updated: November 19th 2020 11:32 AM

ਰੋਹਨਪ੍ਰੀਤ ਆਪਣੀ ਪਤਨੀ ਨੇਹਾ ਕੱਕੜ ਤੇ ਕੁਝ ਇਸ ਤਰ੍ਹਾਂ ਪਿਆਰ ਲੁਟਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਨਵੀਂ ਵਿਆਹੀ ਜੋੜੀ ਦਾ ਇਹ ਕਿਊਟ ਅੰਦਾਜ਼

ਬਾਲੀਵੁੱਡ ਗਾਇਕਾ ਨੇਹਾ ਕੱਕੜ ਜੋ ਕਿ ਏਨੀਂ ਦਿਨੀਂ ਆਪਣੇ ਵਿਆਹ ਕਰਕੇ ਖੂਬ ਸੁਰਖ਼ੀਆਂ ਵਟੋਰ ਰਹੀ ਹੈ । ਪਿਛਲੇ ਮਹੀਨੇ ਉਨ੍ਹਾਂ ਦਾ ਵਿਆਹ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਨਾਲ ਹੋਇਆ ਹੈ ।

neha kakkar wedding pic

ਹੋਰ ਪੜ੍ਹੋ : ਰਾਜ ਰਣਜੋਧ ਦਾ ਨਵਾਂ ਗੀਤ ‘GHETTO TOWN’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਏਨੀਂ ਦਿਨੀਂ ਉਹ ਆਪਣੇ ਹਨੀਮੂਨ ਦੇ ਲਈ ਦੁਬਈ ਗਏ ਹੋਏ ਨੇ । ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

neha and rohan

ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਹਨੀਮੂਨ ਦੀਆਂ ਕੁਝ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇੱਕ ਤਸਵੀਰ ‘ਚ ਰੋਹਨਪ੍ਰੀਤ ਨੇਹਾ ਕੱਕੜ ਉੱਤੇ ਸਿਰ ਉੱਤੇ ਪਿਆਰ ਨਾਲ ਹੱਥ ਰੱਖਦੇ ਹੋਏ ਦਿਖਾਈ ਦੇ ਰਿਹਾ ਹੈ । ਨੇਹਾ ਤਸਵੀਰ ‘ਚ ਸ਼ਰਮਾਉਂਦੀ ਹੋਈ ਦਿਖਾਈ ਦੇ ਰਹੀ ਹੈ । ਦਰਸ਼ਕਾਂ ਨੂੰ ਨਵੇਂ ਵਿਆਹੀ ਜੋੜੀ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

inside pic of neha and rohan

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network