ਆਖਿਰ ਕਿਸ ਨਾਲ ਹੱਸਣਾ ਚਾਹੁੰਦੀ ਹੈ ਨੇਹਾ ਕੱਕੜ ਅਤੇ ਕਿਉਂ !
ਗਾਇਕਾ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਕਿਸੇ ਦੋਸਤ ਦੇ ਗੀਤ ਨੂੰ ਗਾ ਰਹੀ ਹੈ । ਇਸ ਗੀਤ ਦੇ ਬੋਲ ਨੇ 'ਤੇਰੇ ਸੰਗ ਹੱਸਣਾ ਮੈਂ ਤੇਰੇ ਸੰਗ ਰੋਣਾ' ਇਸ ਗੀਤ ਨੂੰ ਆਪਣੇ ਦੋਸਤ ਤਨਿਸ਼ਕ ਬਾਗਚੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ 'ਇਨ ਲਵ ਵਿਦ ਦਿਸ ਸਾਂਗ'। ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ।
ਹੋਰ ਵੇਖੋ : ਜਾਣੋ ਕਿ ਹੈ ਨੇਹਾ ਕੱਕੜ ਦੀ ਫਿੱਟਨੈੱਸ ਅਤੇ ਸੁੰਦਰਤਾ ਦਾ ਰਾਜ਼, ਵੀਡੀਓ ਆਈ ਸਾਹਮਣੇ
https://www.instagram.com/p/BnsVshJjiMS/?hl=en&taken-by=nehakakkar
ਨੇਹਾ ਕੱਕੜ ਕਿਸੇ ਪਹਿਚਾਣ ਦੀ ਮੁਹਤਾਜ਼ ਨਹੀਂ ਹੈ । ਉਸ ਨੇ ਇੱਕ ਪਲੇਬੈਕ ਗਾਇਕਾ ਦੇ ਤੌਰ 'ਤੇ ਆਪਣੀ ਪਛਾਣ ਬਣਾਈ ਹੈ । ਉਸ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਦਿੱਲੀ 'ਚ ਮਾਤਾ ਦੇ ਹੋਣ ਵਾਲੇ ਜਾਗਰਨਾਂ 'ਚ ਹਿੱਸਾ ਲੈ ਕੇ ਕੀਤੀ ਸੀ । ਉਸ ਨੂੰ ਬਚਪਨ 'ਚ ਹੀ ਗਾਉਣ ਦਾ ਸ਼ੌਕ ਸੀ ਅਤੇ ਹੌਲੀ ਹੌਲੀ ਉਸ ਦਾ ਇਹ ਸ਼ੌਕ ਉਸ ਦਾ ਪ੍ਰੋਫੈਸ਼ਨ ਬਣ ਗਿਆ । ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਪੈਦਾ ਹੋਈ ਨੇਹਾ ਨੇ ਇੱਕ ਨਿੱਜੀ ਟੀਵੀ ਚੈਨਲ 'ਚ ਰਿਏਲਿਟੀ ਸ਼ੋਅ 'ਚ ਵੀ ਹਿੱਸਾ ਲਿਆ ਅਤੇ ਫਾਈਨਲ ਤੱਕ ਪਹੁੰਚੀ। ਜਿਸ ਤੋਂ ਬਾਅਦ ਨੇਹਾ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨੇ ਮੀਤ ਬ੍ਰਦਰਸ ਨਾਲ ਰਲ ਕੇ ਦੋ ਹਜ਼ਾਰ ਅੱਠ 'ਚ 'ਨੇਹਾ ਦ ਰੋਕ ਸਟਾਰ' ਨਾਂਅ ਦੀ ਐਲਬਮ ਲਾਂਚ ਕੀਤੀ ਅਤੇ ਇਸ ਨੂੰ ਸਰੋਤਿਆਂ ਦਾ ਵੀ ਭਰਵਾਂ ਪਿਆਰ ਮਿਲਿਆ ।
ਨੇਹਾ ਦਿੱਲੀ 'ਚ ਹੀ ਜਵਾਨ ਹੋਈ ਅਤੇ ਇੱਥੇ ਹੀ ਉਸ ਨੇ ਮਾਤਾ ਦੀਆਂ ਚੌਕੀਆਂ 'ਚ ਗਾਉਣਾ ਸ਼ੁਰੂ ਕੀਤਾ । ਜਿਸ ਤੋਂ ਬਾਅਦ ਉਸ ਨੂੰ ਗਾਉਣ ਦਾ ਮੌਕਾ ਵੀ ਮਿਲਦਾ ਰਿਹਾ ਅਤੇ ਉਸਦੀ ਗਾਇਕੀ 'ਚ ਨਿਖਾਰ ਆਉਂਦਾ ਗਿਆ ਪਰ ਅਸਲੀ ਪਛਾਣ ਉਸ ਨੂੰ ਇੱਕ ਨਿੱਜੀ ਟੀਵੀ ਚੈਨਲ ਦੇ ਸ਼ੋਅ 'ਚੋਂ ਹੀ ਮਿਲੀ । ਨੇਹਾ ਕੱਕੜ ਦੇ ਨਾਲ –ਨਾਲ ਉਸਦੀ ਭੈਣ ਸੋਨੂੰ ਕੱਕੜ ਅਤੇ ਭਰਾ ਟੋਨੀ ਕੱਕੜ ਵੀ ਗਾਇਕ ਹਨ ।