ਨੇਹਾ ਕੱਕੜ ਨੇ ਮਾਰਸ਼ਮੈਲੋ ਨਾਲ ‘ਕੋਕਾ ਕੋਲਾ ਤੂੰ’ ਗੀਤ ‘ਤੇ ਕੀਤੀ ਮਸਤੀ, ਦੇਖੋ ਵੀਡੀਓ
ਦੁਨੀਆਂ ਦੇ ਮਸ਼ਹੂਰ ਅਮਰੀਕੀ ਸੰਗੀਤ ਨਿਰਮਾਤਾ ਅਤੇ ਡੀ.ਜੇ., ਮਾਰਸ਼ਮੈਲੋ ਹਾਲ ਹੀ ‘ਚ ਇਕ ਸੰਗੀਤ ਉਤਸਵ ਲਈ ਭਾਰਤ ਆਏ ਹੋਏ ਸਨ। ਇਸ ਦੌਰੇ ਦੌਰਾਨ ਉਹ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ, ਕਾਰਤਿਕ ਆਰਿਅਨ, ਪ੍ਰੀਤਮ ਤੋਂ ਇਲਾਵਾ ਨੇਹਾ ਕੱਕੜ ਨੂੰ ਮਿਲੇ।
ਹੋਰ ਵੇਖੋ: ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡ੍ਰੀਮ ਗਰਲ’ ਇਸ ਡੇਟ ਨੂੰ ਹੋਵੇਗੀ ਰਿਲੀਜ਼
ਨੇਹਾ ਕੱਕੜ ਆਪਣੇ ਫੈਨਜ਼ ਦੇ ਨਾਲ ਆਪਣੀ ਮਸਤੀ ਵਾਲੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਹਨਾਂ ਨੇ ਮਸ਼ਹੂਰ ਡੀ.ਜੇ ਮਾਰਸ਼ਮੈਲੋ ਦੇ ਨਾਲ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ਇਹ ਵੀਡੀਓ ਕੁਝ ਦਿਨਾਂ ਪਹਿਲਾਂ ਦੀ ਹੈ। ਇਸ ਵੀਡੀਓ ‘ਚ ਨੇਹਾ ਕੱਕੜ ਤੇ ਮਾਰਸ਼ਮੈਲੋ ਜੋ ਕਿ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦੇ ਗੀਤ ‘ਕੋਕਾ ਕੋਲਾ ਤੂੰ’ ‘ਤੇ ਜੰਮ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੱਧ ਵਿਊਜ਼ ਤੇ ਲੱਖਾਂ ਹੀ ਕਾਮੈਂਟ ਮਿਲ ਚੁੱਕੇ ਹਨ।
ਦੱਸ ਦਈਏ ਮਾਰਸ਼ਮੈਲੋ ਨੇ ਭਾਰਤੀ ਸਫ਼ਰ ਦੌਰਾਨ ਭਾਰਤੀ ਸੰਗੀਤਕਾਰ ਅਤੇ ਗਾਇਕ ਪ੍ਰੀਤਮ ਨਾਲ ਇੱਕ ਗਾਣਾ ਵੀ ਬਣਾਇਆ ਹੈ ਜਿਸ ਦਾ ਨਾਮ ‘ਬੀਬਾ’ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।