ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ
ਬਿਲਾਲ ਸਈਦ ਅਤੇ ਨੇਹਾ ਕੱਕੜ ਦੇ ਇਸ ਗਾਣੇ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ , ਦੇਖੋ ਵੀਡੀਓ : ਸੈਲਫੀ ਕੁਈਨ ਕਹੀ ਜਾਣ ਵਾਲੀ ਨੇਹਾ ਕੱਕੜ ਆਪਣੇ ਇੱਕ ਹੋਰ ਗਾਣੇ ਨਾਲ ਅੱਜ ਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ 'ਚ ਉਹਨਾਂ ਦਾ ਰਿਲੀਜ਼ ਹੋਇਆ ਗਾਣਾ 'ਦਿੱਲੀ ਵਾਲੀਏ ' ਜੋ ਫੇਮਸ ਪਾਕਿਸਤਾਨੀ ਸਿੰਗਰ ਬਿਲਾਲ ਸਈਦ ਨਾਲ ਆਇਆ ਹੈ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ , ਮਿਊਜ਼ਿਕ ਅਤੇ ਕੰਪੋਜ਼ ਖੁਦ ਬਿਲਾਲ ਸਈਦ ਵੱਲੋਂ ਕੀਤਾ ਗਿਆ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਬਿਲਾਲ ਸਈਦ ਅਤੇ ਨੇਹਾ ਕੱਕੜ ਨੇ ਇਕੱਠੇ ਗਾਇਆ ਹੋਵੇ। ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਬਾਜ਼ਾਰ 'ਚ 'ਲਾ ਲਾ ਲਾ ' ਅਤੇ 'ਸਰੂਰ' ਲਈ ਇਕੱਠੇ ਆਪਣੀ ਆਵਾਜ਼ ਸਾਂਝੀ ਕਰ ਚੁੱਕੇ ਹਨ।
https://www.youtube.com/watch?v=sUjOMTCThtg
ਹੋਰ ਪੜ੍ਹੋ : ਜ਼ਰਾ ਪਹਿਚਾਣੋ… ਕੀ ਇਹ ਹੀ ਨੇ ਤੁਹਾਡੇ ਗਲੈਮਰਸ ਪੰਜਾਬੀ ਸਿਤਾਰੇ ?
ਬਿਲਾਲ ਸਈਦ ਪਾਕਿਸਤਾਨੀ ਸਿੰਗਰ , ਲਿਰਿਸਿਸਟ , ਮਿਊਜ਼ਿਕ ਡਾਇਰੈਕਟਰ ਅਤੇ ਕੰਪੋਜ਼ਰ ਹਨ। ਉਹਨਾਂ 2011 ਦੇ ਸਾਲ ਤੋਂ ਸੰਗੀਤਕ ਦੁਨੀਆ 'ਚ ਕਦਮ ਰੱਖਿਆ ਸੀ ਅਤੇ ਉਸ ਦਿਨ ਤੋਂ ਹੀ ਉਹਨਾਂ ਦੇ ਕੰਮ ਦੀ ਬੇਹੱਦ ਤਾਰੀਫ ਹੁੰਦੀ ਆ ਰਹੀ ਹੈ। ਉਹਨਾਂ ਵੱਲੋਂ ਬਾਲੀਵੁੱਡ 'ਚ ਵੀ ਕਈ ਗਾਣਿਆਂ ਨੂੰ ਕੰਪੋਜ਼ ਕੀਤਾ ਅਤੇ ਗਾਇਆ ਹੈ। ਹੁਣ ਨੇਹਾ ਕੱਕੜ ਨਾਲ ਬਿਲਾਲ ਦੇ ਇਸ ਗਾਣੇ ਦੀ ਵੀ ਤਾਰੀਫ ਹੋ ਰਹੀ ਹੈ ਅਤੇ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਦਿੱਲੀ ਵਾਲੀਏ ਗਾਣੇ ਨੂੰ ਯੂ ਟਿਊਬ 'ਤੇ ਇੱਕ ਦਿਨ 'ਚ ਹੀ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।