ਰਿੰਗ ਸੈਰੇਮਨੀ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋਇਆ ਵਾਇਰਲ

Reported by: PTC Punjabi Desk | Edited by: Shaminder  |  October 24th 2020 12:06 PM |  Updated: October 24th 2020 12:06 PM

ਰਿੰਗ ਸੈਰੇਮਨੀ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਡਾਂਸ ਵੀਡੀਓ ਹੋਇਆ ਵਾਇਰਲ

ਨੇਹਾ ਕੱਕੜ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਨੇ ।ਬੀਤੀ ਸ਼ਾਮ ਉਨ੍ਹਾਂ ਦੇ ਰਿੰਗ ਸੈਰੇਮਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਨੇਹਾ ਅਤੇ ਰੋਹਨਪ੍ਰੀਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਦੋਵੇਂ ਆਪਣੇ ਗੀਤ ‘ਨੇਹੂ ਦਾ ਵਿਆਹ’ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

Neha Kakkar Neha Kakkar

ਹਾਲ ਹੀ ‘ਚ ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਜਿਸ ਦੇ ਚੱਲਦੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ।

ਹੋਰ ਪੜ੍ਹੋ : ਨੇਹਾ ਕੱਕੜ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਹੋਈਆਂ ਵਾਇਰਲ

neha kakkar neha kakkar

ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਨੂੰ ਲੈ ਕੇ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇਸੇ ਦੌਰਾਨ ਦੋਵਾਂ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ । ਬੀਤੇ ਦਿਨ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮੰਗਣੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

neha kakkar mehndi ceremony pic

ਖਬਰਾਂ ਦੇ ਮੁਤਾਬਿਕ ਦੋਹਾਂ ਦਾ ਵਿਆਹ 24 ਅਕਤੂਬਰ ਨੂੰ ਹੈ । ਜਿਸ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਨੇ । ਆਪਣੇ ਵਿਆਹ ਦੀ ਖੁਸ਼ੀ ‘ਚ ਹੀ ਨੇਹਾ ਕੱਕੜ ਨੇ ‘ਨੇਹੂ ਦਾ ਵਿਆਹ’ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਇਸ ਗੀਤ ‘ਚ ਨੇਹਾ ਤੇ ਰੋਹਨ ਇਕੱਠੇ ਨਜ਼ਰ ਆਏ ਨੇ ।

 

View this post on Instagram

 

#NehaKakkar #rohanpreetsingh last night at their Ring ceremony with their Mom. #NehuDaVyah #nehupreet ❤

A post shared by Viral Bhayani (@viralbhayani) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network