ਨੇਹਾ ਕੱਕੜ ਤੇ ਰੋਹਨਪ੍ਰੀਤ ਲੈ ਕੇ ਆ ਰਹੇ ਹਨ ਨਵਾਂ ਗਾਣਾ, ਪੋਸਟਰ ਕੀਤਾ ਸਾਂਝਾ
ਗਾਇਕਾ ਨੇਹਾ ਕੱਕੜ ਦਾ ਨਵਾਂ ਗਾਣਾ ‘ਖੜ ਤੈਨੂ ਮੈਂ ਦੱਸਾ’ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਨੇਹਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਗਾਣੇ ਦੇ ਪੋਸਟਰ ਵਿੱਚ ਨੇਹਾ ਕੱਕੜ ਦੇ ਨਾਲ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਕਾਫ਼ੀ ਖੂਬਸੂਰਤ ਲੱਗ ਰਹੀ ਹੈ।
image source- instagram
ਹੋਰ ਪੜ੍ਹੋ :
Pic Courtesy: Instagram
ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਨੇਹਾ ਨੇ ਕੈਪਸ਼ਨ ਲਿਖਿਆ- “ਇਹ ਪਹਿਲਾ ਲੁੱਕ ਹੈ, ਇਸ ਗਾਣੇ ਵਿੱਚ ਤੁਹਾਡੀ ਨੇਹਾ ਅਤੇ ਮੇਰਾ ਰੋਹਨਪ੍ਰੀਤ ਨਜ਼ਰ ਆਉਣ ਵਾਲਾ ਹੈ” ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਗਾਇਆ ਹੈ। ਇਸ ਦੇ ਨਾਲ ਹੀ ਰਜਤ ਨਾਗਪਾਲ ਨੇ ਇਸ ਗਾਣੇ ਵਿਚ ਸੰਗੀਤ ਦਿੱਤਾ ਹੈ। ਕਪਤਾਨ ਨੇ ਬੋਲ ਲਿਖੇ ਹਨ।
Pic Courtesy: Instagram
ਇਸ ਗਾਣੇ ਦਾ ਨਿਰਦੇਸ਼ਨ ਅਗਮ ਅਜ਼ੀਮ ਨੇ ਕੀਤਾ ਹੈ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ਦੀ ਰਿਲੀਜ਼ਿੰਗ ਦੀ ਤਰੀਕ ਸਾਹਮਣੇ ਨਹੀਂ ਆਈ ਹੈ, ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram