ਜਾਣੋ ਕਿ ਹੈ ਨੇਹਾ ਕੱਕੜ ਦੀ ਫਿੱਟਨੈੱਸ ਅਤੇ ਸੁੰਦਰਤਾ ਦਾ ਰਾਜ਼, ਵੀਡੀਓ ਆਈ ਸਾਹਮਣੇ

Reported by: PTC Punjabi Desk | Edited by: Rajan Sharma  |  June 18th 2018 12:42 PM |  Updated: June 18th 2018 12:44 PM

ਜਾਣੋ ਕਿ ਹੈ ਨੇਹਾ ਕੱਕੜ ਦੀ ਫਿੱਟਨੈੱਸ ਅਤੇ ਸੁੰਦਰਤਾ ਦਾ ਰਾਜ਼, ਵੀਡੀਓ ਆਈ ਸਾਹਮਣੇ

ਬਾਲੀਵੁੱਡ ਦੀ ਬੜੀ ਹੀ ਸੁਰੀਲੀ ਤੇ ਮਸ਼ਹੂਰ ਗਾਇਕਾ ਨੇਹਾ ਕੱਕੜ neha kakkar  ਸੋਸ਼ਲ ਮੀਡਿਆ ਤੇ ਹਮੇਸ਼ਾ ਸੁਰਖੀਆਂ ਵਿਚ ਰਹਿੰਦੀ ਹੈ| ਉਹ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ ਅਤੇ ਸੱਭ ਦੇ ਦਿਲਾਂ ਤੇ ਰਾਜ ਕਰਦੀ ਹੈ| ਹਾਲ ਹੀ ਵਿਚ ਨੇਹਾ ਨੇ ਆਪਣੇ ਫੈਨਸ ਲਈ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝੀ ਕੀਤੀ ਹੈ | ਵੀਡੀਓ ਵਿਚ ਉਹ ਆਪਣੇ ਜਿਮ ਵਿਚ ਆਪਣੇ ਟ੍ਰੇਨਰ ਨਾਲ ਕਸਰਤ ਕਰ ਰਹੀ ਹੈ| ਨੇਹਾ ਨੇ ਦੱਸਿਆ ਕਿ ਉਹਨਾਂ ਨੇ ਵੀ ਚੈਲੇਂਜ ਨੂੰ ਮੰਜੂਰ ਕਰ ਲਿਆ ਹੈ| ਦਸ ਦੇਈਏ ਕਿ ਅੱਜ ਕੱਲ ਪੂਰੇ ਦੇਸ਼ ਵਿਚ "ਹਮ ਫਿੱਟ ਤੋਂ ਇੰਡੀਆ ਫਿੱਟ" ਦਾ ਚੈਲੇਂਜ ਬੇਹੱਦ ਮਸ਼ਹੂਰ ਹੋ ਰਿਹਾ ਹੈ| ਇਹ ਚੈਲੇਂਜ ਨੂੰ ਅਪਨਾਉਣ ਦੀ ਕੜੀ ਕੇਂਦਰੀ ਮੰਤਰੀ ਰਾਜਿਆ ਵਰਧਨ ਰਾਠੌਰ ਦੁਆਰਾ ਸ਼ੁਰੂ ਕੀਤੀ ਗਈ ਸੀ| ਉਹਨਾਂ ਨੇ ਟਵੀਟ ਕਰ ਕੇ ਸੱਭ ਤੋਂ ਪਹਿਲਾਂ ਇਹ ਚੈਲੇਂਜ ਵਿਰਾਟ ਕੋਹਲੀ ,ਰਿਤਿਕ ਰੋਸ਼ਨ,ਅਤੇ ਸਾਇਨਾ ਨੇਹਾਵਾਲ ਨੂੰ ਕੀਤਾ ਸੀ | ਬਾਅਦ 'ਚ ਵਿਰਾਟ ਕੋਹਲੀ ਨੇ ਉਸਨੂੰ ਅਪਣਾਉਂਦੇ ਹੋਏ ਪਤਨੀ ਅਨੁਸ਼ਕਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ narender modi ਨੂੰ ਚੈਂਲੇਂਜ ਕੀਤਾ ਹੈ|

https://www.instagram.com/p/BkCnd7sjIF3/

ਦੇਸ਼ ਨੂੰ ਤੰਦਰੁਸਤ ਬਣਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ| ਪ੍ਰਧਾਨ ਮੰਤਰੀ ਨਰੇਂਦਰ ਮੋਦੀ narender modi ਨੇ ਵੀ ਇਸ ਮੁਹਿੰਮ ਨੂੰ ਅਗੇ ਚਲਾਉਂਦੇ ਹੋਏ ਕਸਰਤ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਹਮੇਸ਼ਾ ਫਿੱਟ ਰਹੋ ਅਤੇ ਹਮੇਸ਼ਾ ਤੰਦਰੁਸਤ ਰਹੋ ਮੁਹਿੰਮ ਦੁਆਰਾ ਲੋਕਾਂ ਨੂੰ ਕਸਰਤ ਕਰਨ ਦਾ ਸੰਦੇਸ਼ ਦੇ ਰਿਹਾ ਹੈ ਇਹ ਉਪਰਾਲਾ| ਨੇਹਾ ਕੱਕੜ neha kakkar ਜੋ ਕਿ ਬਹੁਤ ਹੀ ਮੇਹਨਤੀ ਅਤੇ ਹੋਣਹਾਰ ਗਾਇਕਾ ਅਤੇ ਕਲਾਕਾਰ ਹੈ| ਉਹਨਾਂ ਦਾ ਹਾਲ ਹੀ ਵਿਚ ਆਇਆ ਗੀਤ "ਉਹ ਹਮਸਫ਼ਰ" 100 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ| ਇਸ ਵਿਚ ਨੇਹਾ ਦੁਆਰਾ ਗਾਇਕੀ ਵੀ ਕੀਤੀ ਗਈ ਹੈ ਅਤੇ ਅਦਾਕਾਰੀ ਵੀ| ਇਸ ਤੋਂ ਇਲਾਵਾ ਨੇਹਾ ਦੇ ਗੀਤ ਮਿਲੇ ਹੋ ਤੁਮ ਹਮਕੋ,ਸਰੂਰ,ਚਾਂਦ ਮੇਰਾ ਨਾਰਾਜ਼ ਹੈ,ਕੋਕਾ ਕੋਲਾ ਤੂੰ,ਆਦਿ ਬੇਹੱਦ ਪਸੰਦ ਕਿੱਤੇ ਜਾਨ ਵਾਲੇ ਗੀਤ ਰਹੇ ਹਨ|

neha kakkar


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network