ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਨੇਹਾ ਧੂਪੀਆ ਜਿੰਮ ‘ਚ ਪਸੀਨਾ ਵਹਾਉਂਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ
ਨੇਹਾ ਧੂਪੀਆ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਪ੍ਰੈਗਨੇਂਸੀ ਦੀ ਹਾਲਤ ‘ਚ ਆਪਣਾ ਵਰਕ ਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਦੌਰਾਨ ਅਦਾਕਾਰਾ ਦਾ ਪਤੀ ਅੰਗਦ ਬੇਦੀ ਵੀ ਉਸ ਦੇ ਨਾਲ ਨਜ਼ਰ ਆਇਆ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ।
Image From Instagram
ਹੋਰ ਪੜ੍ਹੋ : ਗਾਇਕ ਆਰ ਨੇਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪਰਾਈਜ਼
Image From Instagram
ਇਸ ਵੀਡੀਓ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਨੇਹਾ ਨੇ ਉਸ ਦੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।
Image From Instagram
ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵੇਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ।
View this post on Instagram