ਅੰਗਦ ਬੇਦੀ ਨਾਲ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਹੋ ਗਈ ਸੀ ਨੇਹਾ ਧੂਪੀਆ, ਜਾਣੋ ਪਰਿਵਾਰ ਵਾਲਿਆਂ ਦਾ ਕੀ ਸੀ ਪ੍ਰਤੀਕਰਮ
ਬਾਲੀਵੁੱਡ ਅਦਾਕਾਰਾ ਨੇਹਾ ਧੂਪਿਆ ਨੇ ਅਦਾਕਾਰ ਅੰਗਦ ਬੇਦੀ ਨਾਲ ਸਾਲ 2018 'ਚ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਅੱਜ ਅੰਗਦ ਬੇਦੀ ਤੇ ਨੇਹਾ ਧੁਪਿਆ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਦੋਹਾਂ ਦੇ ਲਵ ਲਾਈਫ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ। ਆਓ ਜਾਣਦੇ ਹਾਂ ਇਸ ਜੋੜੀ ਦੀ ਲਵ ਲਾਈਫ ਬਾਰੇ ਖ਼ਾਸ ਗੱਲਾਂ।
Image Source: Instagram
ਸਾਲ 2002 ਦੇ ਵਿੱਚ ਫੈਮਿਨਾ ਮਿਸ ਇੰਡੀਆ ਬਨਣ ਵਾਲੀ ਨੇਹਾ ਧੁਪਿਆ ਇੱਕ ਸਮੇਂ 'ਚ ਬਾਲੀਵੁੱਡ ਦੀਆਂ ਬੋਲਡ ਅਦਾਕਾਰ ਵਿੱਚ ਗਿਣੀ ਜਾਂਦੀ ਸੀ। ਨੇਹਾ ਨੇ ਸ਼ੀਸ਼ਾ, ਕਯਾਮਤ ਵਰਗੀ ਕਈ ਫਿਲਮਾਂ ਵਿੱਚ ਕੰਮ ਕੀਤਾ ਤੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
Image Source: Instagram
ਜੇਕਰ ਨੇਹਾ ਤੇ ਅੰਗਦ ਦੀ ਲਵ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਅੰਗਦ ਨੂੰ ਪਹਿਲੀ ਨਜ਼ਰ 'ਚ ਹੀ ਨੇਹਾ ਨਾਲ ਪਿਆਰ ਹੋ ਗਿਆ ਸੀ। ਹਲਾਂਕਿ ਇਸ ਦੇ ਉਲਟ ਨੇਹਾ ਵੱਲ ਅਜਿਹਾ ਕੁਝ ਵੀ ਨਹੀਂ ਸੀ। ਦੋਹਾਂ ਦੀ ਪਹਿਲੀ ਮੁਲਾਕਾਤ ਇੱਕ ਜਿਮ ਵਿੱਚ ਹੋਈ ਸੀ। ਅੰਗਦ ਨੇ ਨੇਹਾ ਨੂੰ ਪ੍ਰਪੋਜ਼ ਕੀਤਾ ਤਾਂ ਨੇਹਾ ਨੇ ਉਸ ਨੂੰ ਨਾਂਹ ਕਹਿ ਦਿੱਤਾ, ਪਰ ਕਿਸਮਤ ਵਿੱਚ ਦੋਹਾਂ ਦਾ ਇੱਕਠੇ ਹੋਣਾ ਲਿਖਿਆ ਸੀ। ਦੋਹਾਂ ਨੇ ਲੰਮੇਂ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ।
ਨੇਹਾ ਅਤੇ ਅੰਗਦ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਵਿਆਹ ਤੋਂ ਪਹਿਲਾਂ ਹੀ ਨੇਹਾ ਪ੍ਰੈਗਨੈਂਟ ਹੋ ਗਈ ਸੀ। ਨੇਹਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਾਰਿਆਂ ਨੂੰ ਬਹੁਤ ਗੁੱਸਾ ਆਇਆ ਪਰ ਬਾਅਦ ਵਿਚ ਉਨ੍ਹਾਂ ਨੇ ਵੀ ਗੱਲ ਸਮਝ ਲਈ ਅਤੇ ਵਿਆਹ ਲਈ ਰਾਜ਼ੀ ਹੋ ਗਏ।
Image Source: Instagram
ਹੋਰ ਪੜ੍ਹੋ : ਨੇਹਾ ਧੂਪਿਆ ਤੇ ਅੰਗਦ ਬੇਦੀ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਅੱਜ, ਨੇਹਾ ਨੇ ਪਤੀ ਨਾਲ ਮਸਤੀ ਭਰੀ ਵੀਡੀਓ ਕੀਤੀ ਸ਼ੇਅਰ
ਨੇਹਾ ਧੁਪਿਆ ਨੇ ਸਾਲ 2018 ਵਿੱਚ ਆਪਣੇ ਸਭ ਤੋਂ ਚੰਗੇ ਦੋਸਤ ਅੰਗਦ ਬੇਦੀ ਨਾਲ ਵਿਆਹ ਕਰ ਲਿਆ। ਹੁਣ ਦੋਵੇਂ ਆਪਣੇ ਦੋ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ।
ਵਿਆਹ ਦੇ ਕੁਝ ਮਹੀਨਿਆਂ ਬਾਅਦ ਨੇਹਾ ਨੇ ਆਪਣੀ ਧੀ ਮੇਹਰ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਸਾਲ 2021 'ਚ ਨੇਹਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਗੁਰਿਕ ਸਿੰਘ ਬੇਦੀ ਹੈ। ਇਸ ਤਰ੍ਹਾਂ ਹੁਣ ਨੇਹਾ ਦਾ ਪਰਿਵਾਰ ਖੁਸ਼ਹਾਲ ਹੈ। ਪਰਿਵਾਰ ਦੇ ਨਾਲ-ਨਾਲ ਨੇਹਾ ਨੇ ਰੋਡੀਜ਼ ਵਰਗੇ ਸ਼ੋਅ ਵੀ ਕੀਤੇ। ਨੇਹਾ ਨੂੰ ਆਖਰੀ ਵਾਰ ਫਿਲਮ ਅ ਥਰਸਡੇਅ ਵਿੱਚ ਵੇਖਿਆ ਗਿਆ ਸੀ।