ਨੇਹਾ ਧੂਪੀਆ ਨੇ ਪੋਸਟ ਪਾ ਕੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਲਈ ਪੀ.ਵੀ ਸਿੰਧੂ ਨੂੰ ਦਿੱਤੀ ਵਧਾਈ

Reported by: PTC Punjabi Desk | Edited by: Lajwinder kaur  |  August 02nd 2021 10:54 AM |  Updated: August 02nd 2021 10:54 AM

ਨੇਹਾ ਧੂਪੀਆ ਨੇ ਪੋਸਟ ਪਾ ਕੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਲਈ ਪੀ.ਵੀ ਸਿੰਧੂ ਨੂੰ ਦਿੱਤੀ ਵਧਾਈ

ਟੋਕੀਓ ਓਲੰਪਿਕ ਵਿੱਚ ਭਾਰਤ ਦੀਆਂ ਧੀਆਂ ਕਾਮਯਾਬੀ ਦੇ ਝੰਡੇ ਗੱਡ ਰਹੀਆਂ ਨੇ। ਜੀ ਹਾਂ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ਤੀਸਰੇ ਸਥਾਨ ‘ਤੇ ਰਹਿੰਦਿਆਂ ਕਾਂਸੀ ਦਾ ਤਮਗਾ ਹਾਸਲ ਕੀਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ।

p.v. sindhu image image source- instagram

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

ਹੋਰ ਪੜ੍ਹੋ :  ਇਸ ਤਸਵੀਰ ‘ਚ ਐਕਟਰ ਕਰਮਜੀਤ ਅਨਮੋਲ ਦੇ ਨਾਲ ਨਜ਼ਰ ਆ ਰਹੇ ਸਰਦਾਰ ਬੱਚੇ ਨੂੰ ਕੀ ਤੁਸੀਂ ਪਹਿਚਾਣਿਆ? ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ!

inside image of p.v. sidhu image source- instagram

ਅਦਾਕਾਰਾ ਨੇਹਾ ਧੂਪੀਆ ਨੇ ਵੀ ਪੀ.ਵੀ ਸਿੰਧੂ ਦਾ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ- @pvsindhu1 ਤੁਸੀਂ ਇਤਿਹਾਸ ਰਚਿਆ ਹੈ… what a great performance...ਦੋ ਵਾਰ ਓਲੰਪਿਕ ਚੈਂਪੀਅਨ …ਤੁਹਾਡੀ ਸਭ ਤੋਂ ਨੰਨ੍ਹੇ ਫੈਨਜ਼ ਚੋਂ ਇੱਕ ਮੇਹਰ @mehrdhupiabedi ਤੁਹਾਡੀ ਜਿੱਤ ਤੇ ਖੁਸ਼ ਹੁੰਦੀ ਹੋਈ...ਅਤੇ ਹਮੇਸ਼ਾ ਤੁਹਾਡੇ ਵੱਲ ਰਹਾਂਗੇ ?… p.s she calls the game banddamn’ । ਇਸ ਵੀਡੀਓ ਚ ਨੇਹਾ ਧੂਪੀਆ ਦੀ ਧੀ ਮੇਹਰ ਪੀ.ਵੀ ਸਿੰਧੂ ਦਾ ਮੈਚ ਦੇਖਦੀ ਹੋਈ ਨਜ਼ਰ ਆ ਰਹੀ ਹੈ।  ਪ੍ਰਸ਼ੰਸਕ ਵੀ ਕਮੈਂਟ ਕਰਕੇ ਪੀ.ਵੀ ਸਿੰਧੂ ਨੂੰ ਵਧਾਈਆਂ ਦੇ ਰਹੇ ਨੇ।

inside image of neha dhupia shared cute video image source- instagram

ਨੇਹਾ ਧੂਪੀਆ ਅਕਸਰ ਹੀ ਇੰਡੀਅਨ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪੋਸਟਾਂ ਪਾਉਂਦੀ ਰਹਿੰਦੀ ਹੈ। ਦੱਸ ਦਈਏ ਨੇਹਾ ਧੂਪੀਆ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ।

 

View this post on Instagram

 

A post shared by Neha Dhupia (@nehadhupia)

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network