ਨੇਹਾ ਧੂਪੀਆ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਫੋਟੋ ਸ਼ੇਅਰ ਕਰਦੇ ਹੋਏ ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ

Reported by: PTC Punjabi Desk | Edited by: Lajwinder kaur  |  May 11th 2020 11:04 AM |  Updated: May 11th 2020 11:04 AM

ਨੇਹਾ ਧੂਪੀਆ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਫੋਟੋ ਸ਼ੇਅਰ ਕਰਦੇ ਹੋਏ ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਖ਼ਾਸ ਮੌਕੇ ‘ਤੇ ਆਪਣੇ ਲਾਈਫ ਪਾਟਨਰ ਅੰਗਦ ਬੇਦੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਪਾਈ ਹੈ । ਉਨ੍ਹਾਂ ਨੇ ਆਪਣੀ ਤੇ ਅੰਗਦ ਬੇਦੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਮੈਰਿਜ ਐਨੀਵਰਸਰੀ ਮੇਰੇ ਪਿਆਰ...ਦੋ ਸਾਲ ਇਕੱਠੇ... "Angad is like 1.ਮੇਰੀ ਜ਼ਿੰਦਗੀ ਦਾ ਪਿਆਰ 2.  ਇੱਕ ਸਪੋਰਟ ਸਿਸਟਮ, 3. ਇੱਕ ਮਹਾਨ ਪਿਤਾ, 4. ਮੇਰਾ ਸਭ ਤੋਂ ਚੰਗਾ ਦੋਸਤ ਅਤੇ 5. ਸਭ ਤੋਂ ਵੱਧ ਤੰਗ ਕਰਨ ਵਾਲਾ ਰੂਮਮੇਟ. It's like I have 5 bfs in one...it's my choice."

ਇਸ ਪੋਸਟ ਤੇ ਅੰਗਦ ਬੇਦੀ ਨੇ ਵੀ ਕਮੈਂਟ ਕਰਦੇ ਹੋਏ ਨੇਹਾ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਲਿਖਿਆ ਹੈ, ‘ਮੈਂ ਤੈਨੂੰ ਸਦਾ ਪਿਆਰ ਕਰਾਂਗਾ ਨੇਹਾ ਧੂਪੀਆ, ਹੈਪੀ ਮੈਰਿਜ ਐਨੀਵਰਸਰੀ । ਗੱਲਾਂ ਘੱਟ ਤੇ ਕਲੋਲਾਂ ਜ਼ਿਆਦਾ’ । ਫੈਨਜ਼ ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।

 

View this post on Instagram

 

Having a fan moment ... ?? our baby girl #17monthsold @mehrdhupiabedi @angadbedi

A post shared by Neha Dhupia (@nehadhupia) on

ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸਾਲ 2018 ‘ਚ ਚੁਪਚਪੀਤੇ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਨੇਹਾ ਧੂਪੀਆ ਤੇ ਅੰਗਦ ਬੇਦੀ ਹੈਪਲੀ ਇੱਕ ਧੀ ਦੇ ਮਾਤਾ-ਪਿਤਾ ਨੇ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network