ਅੱਜ ਹੈ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਪੁੱਤਰ ਦਾ ਪਹਿਲਾ ਜਨਮਦਿਨ, ਬੇਟੇ ਦੇ ਪਹਿਲੇ ਬਰਥਡੇਅ 'ਤੇ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  October 03rd 2022 07:01 PM |  Updated: October 03rd 2022 05:55 PM

ਅੱਜ ਹੈ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਪੁੱਤਰ ਦਾ ਪਹਿਲਾ ਜਨਮਦਿਨ, ਬੇਟੇ ਦੇ ਪਹਿਲੇ ਬਰਥਡੇਅ 'ਤੇ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ

Neha Dhupia-Angad Bedi's Son Guriq's 1st birthday : ਪਿਛਲੇ ਸਾਲ ਅੱਜ ਦੇ ਦਿਨ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਆਪਣੇ ਦੂਜੇ ਬੱਚਾ ਦਾ ਇਸ ਦੁਨੀਆ ਤੇ ਸਵਾਗਤ ਕੀਤਾ ਸੀ। ਨੇਹਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਅੱਜ ਦੋਵਾਂ ਦਾ ਪੁੱਤਰ ਗੁਰਿਕ ਇੱਕ ਸਾਲ ਦਾ ਹੋ ਗਿਆ ਹੈ। ਜਿਸ ਕਰਕੇ ਮੰਮੀ ਨੇਹਾ ਤੇ ਪਾਪਾ ਅੰਗਦ ਨੇ ਕਿਊਟ ਜਿਹੀਆਂ ਪੋਸਟਾਂ ਪਾ ਕੇ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਰਿਤਿਕ ਰੋਸ਼ਨ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ ਫਾਲਗੁਨੀ ਪਾਠਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

neha with son image From Instagram 

ਨੇਹਾ ਧੂਪੀਆ ਨੇ ਆਪਣੇ ਬੇਟੇ ਗੁਰਿਕ ਦੀਆਂ ਖੂਬਸੂਰਤ ਤਸਵੀਰਾਂ ਦਾ ਇੱਕ ਸਮੂਹ ਸਾਂਝਾ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਇੱਕ ਮਿੱਠਾ ਜਿਹਾ ਸੁਨੇਹਾ ਵੀ ਲਿਖਿਆ ਹੈ। ਨੇਹਾ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪਹਿਲਾ ਜਨਮਦਿਨ ਮੁਬਾਰਕ ਸਾਡੇ ਸਨਸ਼ਾਈਨ ਬੁਆਏ… ਤੁਸੀਂ ਆਪਣੀ ਮਾਂ ਨੂੰ ਸਿਖਾਇਆ ਕਿ ਕਿਵੇਂ ਅਨੰਤ ਨੂੰ ਪਿਆਰ ਕਰਨਾ ਹੈ ਅਤੇ ਦੋ ਵਾਰ ਵਾਪਸ ਆਉਣਾ ਹੈ… ਮੇਰਾ ਦਿਲ ਜੋ ਇਸ ਸਮੇਂ ਬਹੁਤ ਭਰਿਆ ਹੋਇਆ ਹੈ, ਅੱਜ ਅਤੇ ਹਰ ਰੋਜ਼ ਤੁਹਾਡਾ ਹੈ… ਇਸ ਪੋਸਟ ਤੋਂ ਬਾਅਦ ਕਾਹਲੀ ਨਾਲ ਉਹ ਕੰਮ ਕਰਨ ਲਈ ਜੋ ਮੈਂ ਸਭ ਤੋਂ ਵਧੀਆ ਕਰਦੀ ਹਾਂ, ਤੁਹਾਨੂੰ ਚੁੰਮਣ ਨਾਲ ਮਸਤੀ ਕਰਦੀ ਹਾਂ ਅਤੇ ਤੁਹਾਡੇ ਦਿਲ ਨੂੰ ਛੂਹ ਜਾਣੇ ਵਾਲੇ ਹਾਸੇ ਨੂੰ ਸੁਣਦੀ ਹਾਂ। ” ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਗੁਰਿਕ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।

angad bedi with son image From Instagram

ਉੱਧਰ ਐਕਟਰ ਅੰਗਦ ਬੇਦੀ ਨੇ ਵੀ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਅਣਦੇਖੇ ਪਲਾਂ ਨੂੰ ਸਾਂਝਾ ਕੀਤਾ ਹੈ। ਇਸ ਪੋਸਟ ਚ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਦੋਂ ਪਹਿਲੀ ਵਾਰ ਗੋਦ ‘ਚ ਲਿਆ ਸੀ ਉਸ ਤਸਵੀਰ ਨੂੰ ਸਾਂਝਾ ਕੀਤਾ ਹੈ। ਦੱਸ ਦਈਏ ਗੁਰਿਕ ਅਦਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਦਾ ਦੂਜਾ ਬੱਚਾ ਹੈ। ਇਸ ਜੋੜੇ ਦੀ ਤਿੰਨ ਸਾਲ ਦੀ ਬੇਟੀ ਮੇਹਰ ਵੀ ਹੈ।

neha Dhupia image From instagram

 

View this post on Instagram

 

A post shared by ANGAD BEDI (@angadbedi)

 

View this post on Instagram

 

A post shared by Neha Dhupia (@nehadhupia)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network