ਨੇਹਾ ਧੂਪਿਆ ਤੇ ਅੰਗਦ ਬੇਦੀ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਅੱਜ, ਨੇਹਾ ਨੇ ਪਤੀ ਨਾਲ ਮਸਤੀ ਭਰੀ ਵੀਡੀਓ ਕੀਤੀ ਸ਼ੇਅਰ
ਬਾਲੀਵੁੱਡ ਅਦਾਕਾਰਾ ਨੇਹਾ ਧੁਪਿਆ ਤੇ ਅਦਾਕਾਰ ਅੰਗਦ ਬੇਦੀ ਅੱਜ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਅੱਜ ਦੇ ਹੀ ਦਿਨ ਸਾਲ 2018 'ਚ ਦੋਵੇਂ ਵਿਆਹ ਬੰਧਨ 'ਚ ਬਝੇ ਸਨ। ਹੁਣ ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਹਨ। ਵੈਡਿੰਗ ਐਨਾਵਰਸਰੀ ਦੇ ਮੌਕੇ 'ਤੇ ਨੇਹਾ ਤੇ ਅੰਗਦ ਨੇ ਇੱਕ ਦੂਜੇ ਨੂੰ ਬਹੁਤ ਹੀ ਪਿਆਰੇ ਤੇ ਰੋਮੈਂਟਿਕ ਅੰਦਾਜ਼ ਵਿੱਚ ਵਿਸ਼ ਕੀਤਾ ਹੈ। ਫੈਨਜ਼ ਨੂੰ ਦੋਹਾਂ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।
Image Source: Instagram
ਦੱਸ ਦਈਏ ਕਿ ਮੌਜੂਦਾ ਸਮੇਂ 'ਚ ਭਾਵੇਂ ਨੇਹਾ ਟੀਵੀ ਸ਼ੋਅਸ ਵਿੱਚ ਬਹੁਤ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Image Source: Instagram
ਨੇਹਾ ਨੇ ਆਪਣੀ ਵਿਆਹ ਦੀ ਚੌਥੀ ਵਰ੍ਹੇਗੰਢ ਦੇ ਖ਼ਾਸ ਮੌਕੇ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਪਤੀ ਅੰਗਦ ਨਾਲ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ। ਇਹ ਵੀਡੀਓ ਦੋਹਾਂ ਦੇ ਖੁਸ਼ਨੁਮਾ ਪਲਾਂ ਦੀ ਹੈ।
ਇਸ ਵੀਡੀਓ ਦੇ ਨਾਲ ਨੇਹਾ ਨੇ ਖੂਬਸੂਰਤ ਕੈਪਸ਼ਨ ਲਿਖ ਕੇ ਪਤੀ ਅੰਗਦ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ ਹੈ। ਨੇਹਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " 4 ਸਾਲ..... 2ਬੇਬੀ ਤੇ ਜ਼ਿੰਦਗੀ ਭਰ ਇੱਕਠੇ.... … #happyanniversary my love @angadbedi ♥️"
View this post on Instagram
ਉਥੇ ਹੀ ਦੂਜੇ ਪਾਸੇ ਅੰਗਦ ਬੇਦੀ ਨੇ ਵੀ ਪਤਨੀ ਨੇਹਾ ਧੂਪਿਆ ਨੂੰ ਬਹੁਤ ਹੀ ਖੂਬਸੂਰਤ ਨੋਟ ਲਿਖ ਕੇ ਵਿਆਹ ਦੀ ਵਰ੍ਹੇਗੰਢ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅੰਗਦ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵਾਲੀ ਵੀਡੀਓ ਪੋਸਟ ਕੀਤੀ ਹੈ। ਜਿਸ ਦੇ ਵਿੱਚ ਨੇਹਾ ਧੂਪੀਆ ਪਿੰਕਰ ਰੰਗ ਦੇ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ ਤੇ ਅੰਗਦ ਸ਼ੇਰਵਾਨੀ ਤੇ ਪੱਗ ਵਿੱਚ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਵਿਆਹ ਸਮੇਂ ਦੀਆਂ ਤਸਵੀਰਾਂ ਨਾਲ ਬਣਾਈ ਗਈ ਹੈ।
Image Source: Instagram
ਅੰਗਦ ਨੇ ਆਪਣੀ ਪੋਸਟ ਵਿੱਚ ਪਤਨੀ ਨੇਹਾ ਲਈ ਬੇਹੱਦ ਖ਼ਾਸ ਨੋਟ ਲਿਖਿਆ। ਅੰਗਦ ਨੇ ਲਿਖਿਆ, " ਸ਼੍ਰੀਮਤੀ ਬੇਦੀ ਨੂੰ ਵਿਆਹ ਦੇ 4 ਸਾਲ ਮੁਬਾਰਕ !! 10 ਮਈ 2018-2022 ਚਾਰ ਸਾਲ ਪਹਿਲੇ ਬੰਦਾ ਅੰਦਰ ਹੋਇਆ ਸੀ.. ਅੱਜ ਵੀ ਅੰਦਰ ਹੀ ਹੈ!! ਵਿਆਹ ਤੋ ਪਹਿਲਾਂ ਪੈਸੇ ਵੀ ਨਹੀ ਸੀ.. ਨਾਂ ਹੀ ਸੀ ਖਰਚੇ .. ਪਰ ਫੇਰ.. ਉਦੋਂ ਤੁਸੀਂ ਵੀ ਇਥੇ ਨਹੀਂ ਸੀ.. ਨਾਂ ਸੀ ਮੇਹਰ ਨਾਂ ਸੀ ਗੁਰਿਕ। ਚਾਰ ਸਾਲਾਂ ਵਿੱਚ ਸਭ ਕੁਝ ਵਧਿਆ.. ਬਸ ਖਰਚੇ ਕਰੋ ਘੱਟ!! ?? ਚੁਟਕਲੇ ਤੋਂ ਵੱਖ, " ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਸ ਸ਼ਾਨਦਾਰ ਘਰ ਨੂੰ ਸਾਂਭ ਕੇ ਰੱਖਿਆ ਹੈ। ਤੁਹਾਡੇ ਨਾਲ ਸਮਾਂ ਬਿਤਾਉਣਾ ਮੇਰੇ ਲਈ ਹਮੇਸ਼ਾ ਸਭ ਤੋਂ ਖਾਸ ਅਹਿਸਾਸ ਹੁੰਦਾ ਹੈ.. ਲੜਨਾ..ਚੀਕਣਾ..ਰੋਣਾ..ਇਹ ਸਭ ਕੁਝ ਹੈ!! ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਮੇਰੀ ਪਿੱਠ ਹੈ ਅਤੇ ਮੇਰੇ ਕੋਲ ਤੁਹਾਡੀ ?। ਆਓ ਬਿਨਾਂ ਯੋਜਨਾਵਾਂ ਤੋਂ ਖੁਦ ਨੂੰ ਪਾਣੀ ਵਾਂਗ ਬਣਾਈਏ ਅਤੇ ਆਪਣਾ ਆਕਾਰ ਤੇ ਰੂਪ ਲੱਭੀਏ। ਇੱਥੇ ਜੀਵਨ ਨੂੰ ਪੂਰੀ ਤਰ੍ਹਾਂ ਜੀਣਾ ਹੈ। ਵਾਹਿਗੁਰੂ ਮੇਹਰ ਕਰੇ। @nehadhupia
ਹੋਰ ਪੜ੍ਹੋ : ਮੈਟ ਗਾਲਾ ਸਮਾਗਮ 'ਚ ਪਟਿਆਲਾ ਦੇ ਮਹਾਰਾਜਾ ਦਾ ਹਾਰ ਪਹਿਨਣ ਕਾਰਨ ਟ੍ਰੋਲ ਹੋਈ ਐਮਾ ਚੈਂਬਰਲੇਨ
ਦੋਹਾਂ ਦੇ ਫੈਨਜ਼ ਦੋਹਾਂ ਦੀ ਪੋਸਟ ਨੂੰ ਬਹੁਤ ਪਿਆਰ ਦੇ ਰਹੇ ਹਨ। ਫੈਨਜ਼ ਕਮੈਂਟ ਕਰਕੇ ਅਤੇ ਹਾਰਟ ਈਮੋਜੀ ਬਣਾ ਕੇ ਉਨ੍ਹਾਂ ਨੂੰ ਬੈਸਟ ਕਪਲ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈ ਦੇ ਰਹੇ ਹਨ।
View this post on Instagram