‘Bigg Boss’ 'ਚ ਪੰਜਾਬੀ ਤੜਕਾ ਲਗਾਉਣ ਆ ਰਹੀ ਹੈ ਗਾਇਕਾ ਨੇਹਾ ਭਸੀਨ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

Reported by: PTC Punjabi Desk | Edited by: Lajwinder kaur  |  August 02nd 2021 05:19 PM |  Updated: August 02nd 2021 05:19 PM

‘Bigg Boss’ 'ਚ ਪੰਜਾਬੀ ਤੜਕਾ ਲਗਾਉਣ ਆ ਰਹੀ ਹੈ ਗਾਇਕਾ ਨੇਹਾ ਭਸੀਨ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

ਟੀਵੀ ਦਾ ਰਿਆਲਟੀ ਸ਼ੋਅ 'ਬਿੱਗ ਬੌਸ' ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ । ਇਸ ਸ਼ੋਅ ਦੇ ਪਹਿਲੇ ਮੁਕਾਬਲੇਬਾਜ਼ ਦਾ ਨਾਂ ਸਾਹਮਣੇ ਆਇਆ ਹੈ। ਸ਼ੋਅ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਸ਼ੋਅ ਦਾ ਇੰਤਜ਼ਾਰ ਕਰ ਰਹੇ ਨੇ । ਦੱਸ ਦੇਈਏ, ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ' (Bigg Boss OTT) ਵੁਟ 'ਤੇ ਛੇ ਹਫਤਿਆਂ ਤੱਕ ਚੱਲੇਗਾ ।

Neha Bhasin  image source-instagram

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ

ਹੋਰ ਪੜ੍ਹੋ : ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਰਚਿਆ ਇਤਿਹਾਸ, ਅਦਾਕਾਰਾ ਪ੍ਰੀਤੀ ਜਿੰਟਾ ਨੇ ਟਵੀਟ ਕਰਕੇ ਦਿੱਤੀ ਵਧਾਈ

inside image of neha bhasin in bigg boss image source-instagram

ਜੀ ਹਾਂ ਇਸ ਵਾਰ ਇਸ ਸ਼ੋਅ ‘ਚ ਪੰਜਾਬੀ ਗਾਇਕੀ ਰੰਗ ਬਿਖੇਰਦੇ ਹੋਈ ਨਜ਼ਰ ਆਵੇਗੀ। ਕਿਉਂਕਿ ਇਸ ਵਾਰ ਗਾਇਕਾ ਨੇਹਾ ਭਸੀਨ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਗਾਇਕਾ ਨੇਹਾ ਭਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਕਹਿ ਰਹੀ ਹੈ- 'ਬਿੱਗ ਬੌਸ ਦੇ ਘਰ ਵਿੱਚ ਮੇਰੀ ਆਵਾਜ਼ ਸੁਣਨ ਲਈ ਤਿਆਰ ਹੋ ਜਾਉ। ਇਹ ਆਵਾਜ਼ ਵੀ ਗਾਉਂਦੀ ਵੀ ਹੈ, ਗੂੰਜਦੀ ਵੀ ਹੈ ਪਰ ਇਹ ਕਿਸੇ ਤੋਂ ਨਹੀਂ ਡਰਦੀ। ਪ੍ਰਸ਼ੰਸਕਾਂ ਨੂੰ ਆਪਣੀ ਗਾਇਕਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

Happy Birthday Neha Bhasin! Here Are Her Top 5 Songs To Listen On Loop image source-instagram

ਜੇ ਗੱਲ ਕਰੀਏ ਨੇਹਾ ਭਸੀਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਨੇਹਾ ਨੇ 'ਜਗ ਘੁਮਾਇਆ', 'ਧੁੰਕੀ ਲਗੇ', 'ਚਸ਼ਨੀ', ਤਾਰਾ, ਕਾਸ਼ਨੀ, ਮਧਾਣੀਆਂ, ਨਈਂ ਜਾਣਾ ਵਰਗੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਵਾਰ ਕਰਨ ਜੌਹਰ ਬਿੱਗ ਬੌਸ ਦੀ ਮੇਜ਼ਬਾਨੀ ਕਰ ਰਹੇ ਹਨ। ਕਰਨ ਜੌਹਰ ਬਿੱਗ ਬੌਸ ਓਟੀਟੀ (Bigg Boss OTT)  ਵਿੱਚ ਇੱਕ ਹੋਸਟ ਦੇ ਰੂਪ ਵਿੱਚ ਨਜ਼ਰ ਆਉਣਗੇ, ਜਦੋਂ ਕਿ ਇਸ ਨੂੰ ਸਲਮਾਨ ਖਾਨ ਟੀਵੀ ਵਾਲੇ ਸ਼ੋਅ ਨੂੰ ਹੋਸਟ ਕਰਨਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network