ਰਿਸ਼ੀ ਕਪੂਰ ਦੇ ਜਨਮਦਿਨ 'ਤੇ ਨੀਤੂ ਕਪੂਰ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ, ਪ੍ਰਸ਼ੰਸਕ ਮਰਹੂਮ ਐਕਟਰ ਨੂੰ ਕਰ ਰਹੇ ਨੇ ਯਾਦ
Neetu Kapoor shares an unseen memory of late Rishi Kapoor's birth anniversary: ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਰਾਜ ਕਪੂਰ ਅਤੇ ਕ੍ਰਿਸ਼ਨਾ ਕਪੂਰ ਦੇ ਘਰ ਪੈਦਾ ਹੋਏ ਸੀ। ਰਿਸ਼ੀ ਕਪੂਰ ਨੇ 1973 ਵਿੱਚ 'ਬੌਬੀ' ਨਾਲ ਬਤੌਰ ਐਕਟਰ ਆਪਣਾ ਡੈਬਿਊ ਕੀਤਾ ਸੀ। ਹਾਲਾਂਕਿ ਉਹ ਬਾਲ ਕਲਾਕਾਰ ਦੇ ਰੂਪ ਵਿੱਚ 'ਸ਼੍ਰੀ 420' ਅਤੇ 'ਮੇਰਾ ਨਾਮ ਜੋਕਰ' ਫਿਲਮਾਂ ਵਿੱਚ ਵੀ ਨਜ਼ਰ ਆਏ ਸਨ। ਰਿਸ਼ੀ ਨੇ ਜਿੱਥੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਫਿਲਮਫੇਅਰ ਤੋਂ ਲੈ ਕੇ ਨੈਸ਼ਨਲ ਐਵਾਰਡਜ਼ ਤੱਕ ਜਿੱਤੇ ਸਨ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਬੇਬਾਕੀ ਲਈ ਵੀ ਕਾਫੀ ਚਰਚਾ 'ਚ ਰਹਿੰਦੇ ਸਨ। ਅੱਜ ਉਨ੍ਹਾਂ ਦੀ ਬਰਥ ਐਨੀਵਰਸਿਰੀ ਹੈ ਜਿਸ ਕਰਕੇ ਹਰ ਕੋਈ ਐਕਟਰ ਨੂੰ ਯਾਦ ਕਰ ਰਿਹਾ ਹੈ।
ਹੋਰ ਪੜ੍ਹੋ : ਫੈਨ ਨਾਲ ਸੈਲਫੀ ਲੈਣ ਲਈ ਸੜਕ ਦੇ ਵਿਚਕਾਰ ਬੈਠ ਗਈ ਅਦਾਕਾਰਾ ਕ੍ਰਿਤੀ ਸੈਨਨ, ਵੀਡੀਓ ਦੇਖਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
Image Source: Twitter30 ਅਪ੍ਰੈਲ 2020 ਨੂੰ ਰਿਸ਼ੀ ਕਪੂਰ ਨੇ ਸਾਰਿਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ। ਅੱਜ ਰਿਸ਼ੀ ਕਪੂਰ ਦੇ ਜਨਮਦਿਨ ਦੇ ਮੌਕੇ 'ਤੇ ਨੀਤੂ ਕਪੂਰ ਨੇ ਆਪਣੀ ਅਤੇ ਰਿਸ਼ੀ ਕਪੂਰ ਦੀ ਇਕ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਵੱਲੋਂ ਕਮੈਂਟਸ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
image source instagram
ਹਾਲ ਹੀ 'ਚ ਨੀਤੂ ਕਪੂਰ ਨੇ ਰਿਸ਼ੀ ਕਪੂਰ ਦੇ ਜਨਮਦਿਨ ਦੇ ਮੌਕੇ 'ਤੇ ਇਕ ਬੇਹੱਦ ਖੂਬਸੂਰਤ ਅਤੇ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਰਿਸ਼ੀ ਕਪੂਰ ਵੱਡੇ ਆਕਾਰ ਦੇ ਗੁਲਾਬੀ ਰੰਗ ਦੇ ਚਸ਼ਮੇ 'ਚ ਖੁਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਨੀਤੂ ਕਪੂਰ ਰੰਗੀਲੇ ਰੰਗ ਦਾ ਫਰ ਵਾਲਾ ਸਕਾਰਫ ਪਾਇਆ ਹੋਇਆ ਹੈ।
image source instagram
ਦੋਵੇਂ ਕੈਜ਼ੂਅਲ ਲੁੱਕ 'ਚ ਕਾਫੀ ਕੂਲ ਲੱਗ ਰਹੇ ਹਨ। ਨੀਤੂ ਕਪੂਰ ਨੇ ਰਿਸ਼ੀ ਕਪੂਰ ਲਈ ਆਪਣਾ ਪਿਆਰ ਇਜ਼ਹਾਰ ਕਰਦੇ ਹੋਏ ਇਹ ਤਸਵੀਰ ਸਾਂਝੀ ਕੀਤੀ ਹੈ। ਇਸ ਅਣਦੇਖੀ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਹਨ। ਇਸ ਤਰ੍ਹਾਂ ਪ੍ਰਸ਼ੰਸਕ ਯਾਦ ਕਰਦੇ ਹੋਏ ਮਰਹੂਮ ਰਿਸ਼ੀ ਕਪੂਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
View this post on Instagram