ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਪੋਸਟ ਸ਼ੇਅਰ ਕਰ ਸਾਂਝੀ ਕੀਤੀ ਦਿਲ ਦੀ ਗੱਲ

Reported by: PTC Punjabi Desk | Edited by: Pushp Raj  |  October 10th 2022 11:23 AM |  Updated: October 10th 2022 11:23 AM

ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਪੋਸਟ ਸ਼ੇਅਰ ਕਰ ਸਾਂਝੀ ਕੀਤੀ ਦਿਲ ਦੀ ਗੱਲ

Neetu Kapoor remembering Rishi Kapoor: ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੇ ਦਿਹਾਂਤ ਨੂੰ 2 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅੱਜ ਵੀ ਉਨ੍ਹਾਂ ਦੇ ਫੈਨਜ਼ ਅਤੇ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਇੱਕ ਵਾਰ ਫਿਰ ਨੀਤੂ ਕਪੂਰ ਪਤੀ ਰਿਸ਼ੀ ਕਪੂਰ ਯਾਦ ਕਰਕੇ ਭਾਵੁਕ ਹੋ ਗਈ।

Image Source: Instagram

ਹਾਲ ਹੀ ਵਿੱਚ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬੇਹੱਦ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਨੀਤੂ ਕਪੂਰ ਨੇ ਰਿਸ਼ੀ ਕਪੂਰ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਨੋਟ ਲਿਖਿਆ ਹੈ। ਇਸ ਵਿੱਚ ਨੀਤੂ ਨੇ ਪਤੀ ਤੋਂ ਦੂਰ ਦਾ ਦਰਦ ਬਿਆਨ ਕੀਤਾ ਹੈ।

ਦੱਸ ਦਈਏ ਕਿ ਰਿਸ਼ੀ ਕਪੂਰ ਨੇ 67 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸਾਲ ਪਹਿਲਾਂ ਕੈਂਸਰ ਨਾਲ ਜੂਝਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਯਾਦ ਕਰਦੇ ਹੋਏ ਨੀਤੂ ਕਪੂਰ ਨੇ ਇੱਕ ਫੋਟੋ ਪੋਸਟ ਕੀਤੀ ਹੈ ਜਿਸ ਦੇ ਕੈਪਸ਼ਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਨੀਤੂ ਨੇ ਆਪਣੇ ਕੈਪਸ਼ਨ 'ਚ ਲਿਖਿਆ- 'ਤੁਹਾਡੀ ਆਵਾਜ਼ ਬਹੁਤ ਯਾਦ ਆਉਂਦੀ ਹੈ❤️। ਇੱਥੇ ਬਹੁਤ ਸ਼ਾਂਤੀ ਹੈ। ?'

Image Source: Instagram

ਨੀਤੂ ਕਪੂਰ ਦੀ ਇਸ ਪੋਸਟ 'ਤੇ ਕਈ ਸੈਲੇਬਸ ਅਤੇ ਫੈਨਜ਼ ਪਿਆਰ ਬਰਸਾ ਰਹੇ ਹਨ। ਇਸ ਦੇ ਨਾਲ ਹੀ ਉਹ ਨੀਤੂ ਨੂੰ ਹੌਂਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਨੀਤੂ ਕਪੂਰ ਦੀ ਇਸ ਪੋਸਟ 'ਤੇ ਹਾਰਟ ਈਮੋਜੀ ਸ਼ੇਅਰ ਕੀਤੇ ਹਨ। ਇਸ ਦੇ ਨਾਲ ਹੀ ਕਈਆਂ ਨੇ ਰਿਸ਼ੀ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਹੈ।

ਨੀਤੂ ਕਪੂਰ ਦੀ ਇਸ ਪੋਸਟ 'ਤੇ ਕਈ ਸੈਲੇਬਸ ਕਮੈਂਟ ਕਰ ਰਹੇ ਹਨ। ਸਬਾ ਅਲੀ ਖ਼ਾਨ ਨੇ ਕਮੈਂਟ ਕਰਦੇ ਹੋਏ ਕਿਹਾ, 'ਬਹੁਤ ਪਿਆਰ।' ਅਦਾਕਾਰਾ ਹੁਮਾ ਕੁਰੈਸ਼ੀ, ਮਨੀਸ਼ ਪੌਲ, ਗੌਰਵ ਕਪੂਰ ਅਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦਿਲ ਦਾ ਇਮੋਜੀ ਸਾਂਝਾ ਕੀਤਾ ਹੈ।

Image Source: Instagram

ਹੋਰ ਪੜ੍ਹੋ: ਸਾਊਥ ਅਦਾਕਾਰਾ ਨਯਨਤਾਰਾ ਬਣੀ ਮਾਂ, ਅਦਾਕਾਰਾ ਦੇ ਘਰ ਹੋਇਆ ਜੁੜਵਾ ਬੱਚਿਆਂ ਦਾ ਜਨਮ

ਇਸ ਦੇ ਨਾਲ ਹੀ ਇੱਕ ਫੈਨ ਨੇ ਨੀਤੂ ਲਈ ਲਿਖਿਆ, 'ਉਹ ਹਮੇਸ਼ਾ ਤੁਹਾਡੇ ਆਲੇ-ਦੁਆਲੇ ਹਨ। ਤੁਹਾਡੀਆਂ ਆਤਮਾਵਾਂ ਜੁੜੀਆਂ ਹੋਈਆਂ ਹਨ ਅਤੇ ਹਰ ਸਮੇਂ ਗੱਲ ਕਰ ਸਕਦੀਆਂ ਹਨ। ਬਸ ਆਪਣੀਆਂ ਅੱਖਾਂ ਬੰਦ ਕਰੋ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਮਹਿਸੂਸ ਕਰੋ। ਇੱਕ ਯੂਜ਼ਰ ਨੇ ਲਿਖਿਆ, 'ਉਹ ਹਮੇਸ਼ਾ ਸਾਡੇ ਦਿਲਾਂ 'ਚ ਜ਼ਿੰਦਾ ਹਨ।'


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network