Mika Di Vohti: ਜਾਣੋ ਕਿਹੜੀ ਮੁਟਿਆਰ ਬਣੀ ਮੀਕਾ ਸਿੰਘ ਦੀ ਵਹੁਟੀ ? ਸ਼ੋਅ ਦੀ ਜਾਣਕਾਰੀ ਹੋਈ ਲੀਕ

Reported by: PTC Punjabi Desk | Edited by: Pushp Raj  |  July 16th 2022 03:59 PM |  Updated: July 16th 2022 03:59 PM

Mika Di Vohti: ਜਾਣੋ ਕਿਹੜੀ ਮੁਟਿਆਰ ਬਣੀ ਮੀਕਾ ਸਿੰਘ ਦੀ ਵਹੁਟੀ ? ਸ਼ੋਅ ਦੀ ਜਾਣਕਾਰੀ ਹੋਈ ਲੀਕ

Mika Di Vohti: ਸਵਯੰਵਰ ਮੀਕਾ ਦੀ ਵੋਹਟੀ ਦਾ ਸਫਰ ਆਪਣੇ ਫਾਈਨਲ ਐਪੀਸੋਡ ਦੇ ਬੇਹੱਦ ਨੇੜੇ ਆ ਗਿਆ ਹੈ। ਅਜਿਹੇ ਵਿੱਚ ਦਰਸ਼ਕ ਇਹ ਜਾਨਣ ਲਈ ਉਤਸ਼ਾਹਿਤ ਹਨ ਕੀ ਆਖਿਰ ਮਸ਼ਹੂਰ ਬਾਲੀਵੁੱਡ ਗਾਇਕ ਮੀਕਾ ਸਿੰਘ ਕਿਸ ਕੁੜੀ ਨੂੰ ਆਪਣੀ ਵਹੁਟੀ ਬਨਾਉਣਗੇ। ਇਸ ਰਿਐਲਿਟੀ ਸ਼ੋਅ ਰਾਹੀਂ ਮੀਕਾ ਸਿੰਘ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਦੀ ਤਲਾਸ਼ ਕਰ ਰਹੇ ਹਨ। ਜਾਣੋ ਆਖਿਰ ਕੌਣ ਬਣੇਗੀ ਮੀਕਾ ਸਿੰਘ ਦੀ ਵਹੁਟੀ? ਸ਼ੋਅ ਦੀ ਜਾਣਕਾਰੀ ਇਸ ਦਾ ਫਿਨਾਲੇ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ।

'Mika Di Vohti' finalists 'confirmed': Meet top 3 contestants for Mika Singh's 'Swayamwar' Image Source: Twitter

ਸ਼ੋਅ ਦੇ ਫਿਨਾਲੇ ਐਪੀਸੋਡ ਨੂੰ ਲੈ ਕੇ ਵਾਇਰਲ ਹੋ ਰਹੀਆਂ ਖਬਰਾਂ ਦੀ ਮੰਨੀਏ ਤਾਂ ਮੀਕਾ ਸਿੰਘ ਨੇ ਫਾਈਨਲ ਕਰ ਲਿਆ ਹੈ ਕਿ ਉਹ ਕਿਸ ਨੂੰ ਆਪਣੀ ਰਾਣੀ ਬਣਾਉਣਗੇ। ਇੱਕ ਰਿਪੋਰਟ ਮੁਤਾਬਕ ਇੰਨੀਆਂ ਕੁੜੀਆਂ 'ਚੋਂ ਇੱਕ ਨੇ ਮੀਕਾ ਸਿੰਘ ਦਾ ਦਿਲ ਜਿੱਤ ਲਿਆ ਹੈ।

Image Source: instagram

ਜਾਣੋ ਕਿਹੜੀ ਮੁਟਿਆਰ ਬਣੀ ਮੀਕਾ ਸਿੰਘ ਦੀ ਵਹੁਟੀ ?

ਮੀਕਾ ਸਿੰਘ ਦਾ ਦਿਲ ਜਿੱਤਣ ਵਾਲੀ ਇਸ ਪੰਜਾਬੀ ਮੁਟਿਆਰ ਦਾ ਨਾਂਅ ਨੀਤ ਮਾਹਲ ਹੈ। ਸ਼ੋਅ ਵਿੱਚ ਮੀਕਾ ਸਿੰਘ ਹਰ ਵਾਰ ਨੀਤ ਮਾਹਲ ਨਾਲ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਏ। ਚੰਡੀਗੜ੍ਹ ਸ਼ਹਿਰ ਦੀ ਵਸਨੀਕ ਨੀਤ ਮਾਹਲ, ਖੁਦ ਇੱਕ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਖੁਦ ਪੰਜਾਬੀ ਹੋਣ ਦੇ ਨਾਤੇ ਨੀਤ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬੀ ਮੁੰਡਿਆਂ ਨੂੰ ਕੀ ਚੰਗਾ ਲੱਗਦਾ ਹੈ।

ਕਿੰਝ ਜਿੱਤਿਆ ਮੀਕਾ ਸਿੰਘ ਦਾ ਦਿਲ

ਅਕਸਰ ਤੁਸੀਂ ਇਹ ਗੱਲ ਸੁਣੀ ਹੋਵੇਗੀ ਕਿ ਮਰਦ ਦੇ ਦਿਲ ਦਾ ਰਾਹ ਉਸ ਦੇ ਢਿੱਡ ਤੋਂ ਹੋ ਕੇ ਜਾਂਦਾ ਹੈ। ਇਸ ਗੱਲ ਉੱਤੇ ਅਮਲ ਕਰਦਿਆਂ ਨੀਤ ਨੇ ਮੀਕਾ ਦਾ ਦਿੱਲ ਜਿੱਤਣ ਦੀ ਕੋਸ਼ਿਸ਼ ਕੀਤੀ। ਨੀਤ ਕੋਲ ਸ਼ਾਨਦਾਰ ਕੁਕਿੰਗ ਸਕਿਲ ਹੈ ਅਤੇ ਇਸ ਰਾਹੀਂ ਉਹ ਮੀਕਾ ਸਿੰਘ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋਈ ਹੈ।

ਆਪਣੇ ਕੁਕਿੰਗ ਸਕਿਲ ਦੇ ਨਾਲ-ਨਾਲ ਨੀਤ ਇੱਕ ਮਿੱਠੇ ਤੇ ਚੰਗੇ ਸੁਭਾਅ ਦੀ ਵੀ ਮਾਲਕਣ ਹੈ। ਉਹ ਬੇਹੱਦ ਨਿਮਰਤਾ ਨਾਲ ਸਭ ਨਾਲ ਗੱਲ ਕਰਦੀ ਹੈ। ਉਹ ਕੋਈ ਪ੍ਰੋਫੈਸ਼ਨਲ ਕੁੱਕ ਤਾਂ ਨਹੀਂ ਹੈ ਪਰ ਇਸ ਦੇ ਬਾਵਜੂਦ ਉਹ ਬਹੁਤ ਹੀ ਚੰਗਾ ਤੇ ਸੁਆਦ ਖਾਣਾ ਬਣਾਉਂਦੀ ਹੈ। ਸ਼ੋਅ ਦੇ ਇੱਕ ਐਪੀਸੋਡ ਦੇ ਵਿੱਚ ਖ਼ੁਦ ਮੀਕਾ ਸਿੰਘ ਨੇ ਨੀਤ ਵੱਲੋਂ ਬਣਾਈ ਗਈ ਖੀਰ ਖਾਧੀ ਸੀ ਤੇ ਉਸ ਦੀ ਜਮ ਕੇ ਤਾਰੀਫ ਵੀ ਕੀਤੀ ਸੀ।

'Mika Di Vohti' finalists 'confirmed': Meet top 3 contestants for Mika Singh's 'Swayamwar'

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਭਾਵੁਕ ਹੋਈ ਮਹਿਲਾ ਫੈਨ, ਇੰਝ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼

ਫਾਈਨਲ ਮੁਕਾਬਲਾ

ਜੇਕਰ ਨੀਤ ਦੀਆਂ ਹੋਰਨਾਂ ਖੂਬੀਆਂ ਦੀ ਗੱਲ ਕਰੀਏ ਤਾਂ ਮੀਕਾ ਨਾਲ ਉਸ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਹੈ। ਦੋਵੇਂ ਇੱਕ ਮਿਊਜ਼ਿਕ ਵੀਡੀਓ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ। ਜਿੱਥੇ ਨੀਤ ਲਗਾਤਾਰ ਮੀਕਾ ਦੇ ਨੇੜੇ ਆ ਰਹੀ ਹੈ, ਹਾਲ ਹੀ ਵਿੱਚ ਮੀਕਾ ਸਿੰਘ ਤੇ ਨੀਤ ਮਾਹਲ ਨੂੰ ਲੈ ਕੇ ਇਹ ਖਬਰਾਂ ਆ ਰਹੀਆਂ ਹਨ ਕਿ ਇਸ ਸ਼ੋਅ ਦੀ ਵਿਜੇਤਾ ਨੀਤ ਮਾਹਲ ਬਣ ਚੁੱਕੀ ਹੈ, ਪਰ ਸ਼ੋਅ ਦੇ ਪ੍ਰਬੰਧਕਾਂ ਜਾਂ ਮੀਕਾ ਸਿੰਘ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network