ਨੀਰੂ ਬਾਜਵਾ ਨੇ ਦੀਵਾਲੀ ਦੇ ਤਿਉਹਾਰ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਆਪਣੀ ਬੇਟੀਆਂ ਨਾਲ ਕੀਤਾ ਖ਼ਾਸ ‘ਵਾਅਦਾ’
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਨੀਰੂ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।
ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਆਪਣੀ ਬੇਟੀ ਦੀਆਂ ਨਵੀਆਂ ਕਿਊਟ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਦੀਵਾਲੀ ਦੇ ਤਿਉਹਾਰ ਉੱਤੇ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਹ ਯੈਲੋ ਰੰਗ ਦੇ ਸੂਟ ‘ਚ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਉਨ੍ਹਾਂ ਮੋਮਬੱਤੀਆਂ ਦੇ ਨਾਲ ਰੋਸ਼ਨੀ ਕਰਦੀ ਹੋਈ ਨਜ਼ਰ ਆਈ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ ।
ਉਨ੍ਹਾਂ ਨੇ ਆਪਣੀ ਬੇਟੀਆਂ ਨੂੰ ਵੀ ਦੀਵਾਲੀ ਵਿਸ਼ ਕਰਦੇ ਹੋਏ ਲਿਖਿਆ ਹੈ- ‘ਦਿਵਾਲੀ ਦੀਆਂ ਮੁਬਾਰਕਾਂ ਮੇਰੀ ਬੇਟੀਆਂ ਅਨਾਇਆ, ਆਲੀਆ ਤੇ ਅਕੀਰਾ । ਮੈਂ ਵਾਅਦਾ ਕਰਦੀ ਹਾਂ ਕਿ ਮੈਂ ਹਮੇਸ਼ਾਂ ਇਹ ਨਿਸ਼ਚਤ ਕਰਾਂਗੀ ਕਿ ਤੁਸੀਂ ਚਮਕਦੇ ਰਹੋ.. ਸਾਰੀ ਉਮਰ ਤੁਹਾਡੀ ਰੱਖਿਆ ਕਰਨਾਂਗੀ । ਡੈਡੀ ਅਤੇ ਮੈਂ ਤੁਹਾਨੂੰ ਇਸ ਬ੍ਰਹਿਮੰਡ ਵਿਚ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ ।