‘SnowMan’ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਤੰਬਰ ਮਹੀਨੇ ‘ਚ ਦਰਸ਼ਕਾਂ ਦਾ ਕਰੇਗੀ ਮਨੋਰੰਜਨ
ਇੱਕ ਹੋਰ ਨਵੀਂ ਫ਼ਿਲਮ 'ਸਨੋਅਮੈਨ' (SnowMan) ਰਿਲੀਜ਼ ਡੇਟ ਤੋਂ ਪਰਦਾ ਉੱਠ ਗਿਆ ਹੈ । ਹਾਲ ਹੀ ‘ਚ ਸਨੋਅਮੈਨ ਦੀ ਸ਼ੂਟਿੰਗ ਪੂਰੀ ਹੋਈ ਹੈ। ਐਕਟਰੈੱਸ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ।
Image Source -Instagram
Image Source -Instagram
ਉਨ੍ਹਾਂ ਨੇ ਲਿਖਿਆ ਹੈ- ‘ਵਰਲਡ ਵਾਈਡ ਰਿਲੀਜ਼ ਹੋਵੇਗੀ 10 ਸਤੰਬਰ 2021’ , ਨਾਲ ਹੀ ਉਨ੍ਹਾਂ ਨੇ ਸਨੋਅਮੈਨ ਦੀ ਪੂਰੀ ਸਟਾਰ ਕਾਸਟ ਨੂੰ ਟੈਗ ਵੀ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।
Image Source -Instagram
ਇਸ ਫ਼ਿਲਮ ਦਾ ਨਾਂਅ ਵੀ ਬਹੁਤ ਹੀ ਦਿਲਚਸਪ ਹੈ । ਜਿਸ ਕਰਕੇ ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਨੇ। ਇਸ ਫ਼ਿਲਮ ‘ਚ ਨੀਰੂ ਬਾਜਵਾ ਦੇ ਨਾਲ ਜੈਜ਼ੀ ਬੀ, ਰਾਣਾ ਰਣਬੀਰ, Arshi Khatkar ਨਜ਼ਰ ਆਉਣਗੇ। ਇਸ ਫ਼ਿਲਮ ਦਾ ਸਾਰਾ ਸ਼ੂਟ ਕੈਨੇਡਾ ਵਿੱਚ ਹੋਇਆ ਹੈ। 'ਸਨੋਅਮੈਨ' ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਅਮਨ ਖਟਕਰ ਪ੍ਰੋਡਿਊਸ ਕਰ ਰਹੇ ਹਨ। ਸੁਪਰਸਟਾਰ ਫਿਲਮਜ਼ ਬੈਨਰ ਹੇਠ 10 ਸਤੰਬਰ ਨੂੰ ਸਾਰੇ ਸਿਨੇਮਾ ਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
View this post on Instagram