‘ਗੁੜ ਨਾਲੋਂ ਇਸ਼ਕ ਮਿੱਠਾ’ ਗੀਤ 'ਤੇ ਬਣਨ ਜਾ ਰਹੀ ਹੈ ਫ਼ਿਲਮ, ਅਦਾਕਾਰਾ ਨੀਰੂ ਬਾਜਵਾ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
Neeru Bajwa announced her Next Movie 'Gur Nalo Ishq Mitha': 20 ਮਈ ਨੂੰ ਰਿਲੀਜ਼ ਹੋਈ ਕੋਕਾ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਮੁੱਖ ਕਿਰਦਾਰ ‘ਚ ਨਜ਼ਰ ਆ ਰਹੇ ਨੇ ਗੁਰਨਾਮ ਭੁੱਲਰ ਤੇ ਨੀਰੂ ਬਾਜਵਾ। ਇਸ ਦੌਰਾਨ Neeru Bajwa ਨੇ ਆਪਣੇ ਦਰਸ਼ਕਾਂ ਦੀ ਝੋਲੀ ਇੱਕ ਹੋਰ ਫ਼ਿਲਮ ਪਾ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਗੁੜ ਨਾਲੋਂ ਇਸ਼ਕ ਮਿੱਠਾ’ ਦਾ ਐਲਾਨ ਕਰ ਦਿੱਤਾ ਹੈ।
ਹੋਰ ਪੜ੍ਹੋ : ਲਓ ਜੀ ਐਮੀ ਵਿਰਕ ਨੇ ਤਾਨਿਆ ਦੇ ਨਾਲ ਆਪਣੀ ਇੱਕ ਹੋਰ ਫ਼ਿਲਮ ‘ਓਏ ਮੱਖਣਾ’ ਦਾ ਕੀਤਾ ਐਲਾਨ, ਨਾਲ ਹੀ ਦੱਸੀ ਰਿਲੀਜ਼ ਡੇਟ
Image Source: YouTube
ਜੀ ਹਾਂ ‘ਗੁੜ ਨਾਲੋਂ ਇਸ਼ਕ ਮਿੱਠਾ’ ਗਾਇਕ ਮਲਕੀਤ ਸਿੰਘ ਦਾ ਮਸ਼ਹੂਰ ਗੀਤ ਹੈ । ਜਿਸ ਨੂੰ ਮੁੜ ਤੋਂ ਸਾਲ 2019 ‘ਚ ਗਾਇਕ ਹਨੀ ਸਿੰਘ ਨੇ ਮਲਕੀਤ ਸਿੰਘ ਦੇ ਨਾਲ ਮਿਲਕੇ ਰੀਕ੍ਰਿਟ ਕੀਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਪਰ ਹੁਣ ਇਸ ਗੀਤ ਉੱਤੇ ਫ਼ਿਲਮ ਬਣਨ ਜਾ ਰਹੀ ਹੈ। ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੀਰੂ ਬਾਜਵਾ ਨੇ ਦਿੱਤੀ ਹੈ।
image From instagram
ਅਦਾਕਾਰਾ ਨੀਰੂ ਬਾਜਵਾ ਨੇ ਫ਼ਿਲਮ ਦਾ ਕਿਊਟ ਜਿਹਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਧੰਨਵਾਦ ਤੁਹਾਡਾ ਕੋਕਾ ਨੂੰ ਏਨਾਂ ਸ਼ਾਨਦਾਰ ਰਿਸਪਾਂਸ ਦੇਣ ਲਈ...ਟੀਮ ਕੋਕਾ ਇੱਕ ਹੋਰ ਬਿਊਟੀਫੁੱਲ ਲਵ ਸਟੋਰੀ ਲੈ ਕੇ ਆ ਰਹੀ ਹੈ...Starring @neerubajwa and ...surprise its going to be..ਸ਼ੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।‘। ਫਿਲਹਾਲ ਇਸ ਫ਼ਿਲਮ ਦਾ ਹੀਰੋ ਕੌਣ ਹੋਵੇਗਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜੇ ਗੱਲ ਕਰੀਏ ਤਾਂ ਫ਼ਿਲਮ ਦਾ ਪੋਸਟਰ ਦਾ ਉਹ ਬਹੁਤ ਹੀ ਕਿਊਟ ਜਿਹਾ ਹੈ। ਜਿਸ ਨੂੰ ਨੀਰੂ ਨੇ Gur Nalo Ishq Mitha ਗੀਤ ਦੇ ਨਾਲ ਹੀ ਅਪਲੋਡ ਕੀਤਾ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਨੀਰੂ ਬਾਜਵਾ ਨੂੰ ਮੁਬਾਰਕਾਂ ਦੇ ਰਹੇ ਹਨ। ਬਹੁਤ ਜਲਦ ਉਹ ਕਲੀ ਜੋਟਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵੇਗੀ।
image From instagram
ਦੱਸ ਦਈਏ ਇਹ ਫ਼ਿਲਮ ਨੀਰੂ ਬਾਜਵਾ ਦੀ ਹੋਮ ਪ੍ਰੋਡਕਸ਼ਨ ‘ਚ ਹੀ ਤਿਆਰ ਹੋਵੇਗੀ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਹ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
View this post on Instagram