ਗਾਇਕ ਜੈਜ਼ੀ ਬੀ ਦਾ ਇਹ ਗਾਣਾ ਸੁਣ ਨੀਰੂ ਬਾਜਵਾ ਵੀ ਹੋਈ ਭਾਵੁਕ, ਪਿਤਾ ਨਾਲ ਸਾਂਝਾ ਕੀਤਾ ਵੀਡੀਓ
ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਆਜਾ ਬਾਪੂ’ ਜੋ ਕਿ ਬੀਤੇ ਦਿਨ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਪਿਤਾ ਅਤੇ ਬੱਚੇ ਦੇ ਪਿਆਰ ਨੂੰ ਦਰਸਾਉਂਦਾ ਹੈ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਅਦਾਕਾਰਾ ਨੀਰੂ ਬਾਜਵਾ ਨੇ ਵੀ ਜੈਜ਼ੀ ਬੀ ਵੱਲੋਂ ਗਾਏ ਇਸ ਗੀਤ ਦੀ ਸ਼ਲਾਘਾ ਕੀਤੀ ਹੈ ।
Image From Instagram
ਹੋਰ ਪੜ੍ਹੋ : ਇਸ ਦਿਨ ਫਰਹਾਨ ਅਖਤਰ ਦੀ ਫਿਲਮ ‘ਤੂਫਾਨ’ ਹੋਵੇਗੀ ਰਿਲੀਜ਼
Image From Instagram
ਦੱਸ ਦਈਏ ਕਿ ਇਸ ਗੀਤ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੇ ਪਿਤਾ ਨਜ਼ਰ ਆ ਰਹੇ ਹਨ ।
ਇਸ ਗੀਤ ਦੇ ਬੋਲ ਰਾਣਾ ਰਣਬੀਰ ਨੇ ਲਿਖੇ ਹਨ ਤੇ ਜੈਜ਼ੀ ਬੀ ਨੇ ਆਪਣੀ ਆਵਾਜ਼ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ । ਗੀਤ ਨੂੰ ਮਿਊਜ਼ਿਕ ਕੁਲਜੀਤ ਸਿੰਘ ਨੇ ਦਿੱਤਾ ਹੈ ।
Image From Instagram
ਇਸ ਗੀਤ ‘ਚ ਇੱਕ ਪਿਤਾ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਪਿਓ ਆਪਣੇ ਮੋਢਿਆਂ ‘ਤੇ ਬੱਚਿਆਂ ਨੂੰ ਚੁੱਕ ਕੇ ਦੁਨੀਆ ਦੀ ਸੈਰ ਕਰਵਾਉਂਦਾ ਹੈ ।
View this post on Instagram
ਪਰ ਇਕ ਪਿਤਾ ਦਾ ਸਾਇਆ ਜਦੋਂ ਕਿਸੇ ਦੇ ਸਿਰ ਤੋਂ ੳੁੱਠ ਜਾਂਦਾ ਹੈ ਤਾਂ ਉਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੁੰਦੀ । ਇਸ ਗੀਤ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਆਪੋ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ ।