ਫ਼ਿਲਮ 'ਮੁੰਡਾ ਹੀ ਚਾਹੀਦਾ' ਦਾ ਗੀਤ 'ਨੇੜੇ ਨੇੜੇ' ਹੋਇਆ ਰਿਲੀਜ਼
ਮੁੰਡਾ ਹੀ ਚਾਹੀਦਾ ਦਾ ਗੀਤ 'ਨੇੜੇ ਨੇੜੇ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਰੌਸ਼ਨ ਪ੍ਰਿੰਸ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਜਦਕਿ ਇਸ ਗੀਤ ਦੇ ਬੋਲ ਹਰਿੰਦਰ ਕੌਰ ਨੇ ਲਿਖੇ ਨੇ । ਇਸ ਗੀਤ ਨੂੰ ਫ਼ਿਲਮ ਦੇ ਕਲਾਕਾਰਾਂ ਹਰੀਸ਼ ਵਰਮਾ,ਰੁਬੀਨਾ ਬਾਜਵਾ ਅਤੇ ਜਤਿੰਦਰ ਕੌਰ 'ਤੇ ਫ਼ਿਲਮਾਇਆ ਗਿਆ ਹੈ ।
ਹੋਰ ਵੇਖੋ:ਜੌਰਡਨ ਸੰਧੂ ਵੱਲੋਂ ਗਾਇਆ ‘ਮੁੰਡਾ ਹੀ ਚਾਹੀਦਾ’ ਫ਼ਿਲਮ ਦਾ ਗੀਤ ‘ਜੱਟਾਂ ਦੇ ਦਿਮਾਗ ਘੁੰਮ ਗਏ’ ਆ ਰਿਹਾ ਹੈ ਸਭ ਨੂੰ ਪਸੰਦ
ਇਹ ਫ਼ਿਲਮ ਇਸੇ ਮਹੀਨੇ ਬਾਰਾਂ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦਾ ਕਨਸੈਪਟ ਹੋਰਨਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰਾ ਹੈ । ਇਸ ਫ਼ਿਲਮ 'ਚ ਸਮਾਜਿਕ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮੁੰਡੇ ਦੀ ਚਾਹਤ ਔਰਤਾਂ ਆਪਣੇ ਮਨ 'ਚ ਪਾਲੀ ਰੱਖਦੀਆਂ ਹਨ ।
https://www.instagram.com/p/Bze6rPbhwYL/
ਇਸ ਫ਼ਿਲਮ ਦੇ ਜ਼ਰੀਏ ਸਮਾਜ ਦੀ ਸੋਚ ਨੂੰ ਦਰਸਾਉਣ ਦੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਬੇਸ਼ੱਕ ਅਸੀਂ ਚੰਨ 'ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ ਪਰ ਸਮਾਜ ਦੀ ਸੋਚ 'ਚ ਅਜੇ ਵੀ ਕੋਈ ਬਦਲਾਅ ਨਹੀਂ ਆਇਆ ਹੈ ।
https://www.instagram.com/p/BzcgQoKhmkw/