ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋਏ ਨਵਾਜ਼ੂਦੀਨ ਸਿੱਦੀਕੀ, ਮੁੜ ਵਧਾਇਆ ਦੇਸ਼ ਦਾ ਮਾਣ

Reported by: PTC Punjabi Desk | Edited by: Pushp Raj  |  May 24th 2022 01:06 PM |  Updated: May 24th 2022 01:06 PM

ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋਏ ਨਵਾਜ਼ੂਦੀਨ ਸਿੱਦੀਕੀ, ਮੁੜ ਵਧਾਇਆ ਦੇਸ਼ ਦਾ ਮਾਣ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਹਿੰਦੀ ਸਿਨੇਮਾ ਦਾ ਇੱਕ ਅਨੁਭਵੀ ਅਭਿਨੇਤਾ ਹਨ। ਉਨ੍ਹਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ। ਨਵਾਜ਼ੂਦੀਨ ਸਿੱਦੀਕੀ ਨੂੰ ਫ੍ਰੈਂਚ ਰਿਵੇਰਾ ਫਿਲਮ ਫੈਸਟੀਵਲ ਵਿੱਚ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਸਾਡੇ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ।

image From instagram

ਨਵਾਜ਼ੂਦੀਨ ਸਿੱਦੀਕੀ ਇਸ ਸਮੇਂ ਉਹ ਜਿਸ ਅਹੁਦੇ 'ਤੇ ਹਨ, ਉਸ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਹੈ। ਉਨ੍ਹਾਂਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਕਈ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਦੀ ਸੂਚੀ ਬਹੁਤ ਲੰਬੀ ਹੈ, ਹੁਣ ਇਸ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ ਅਤੇ ਉਹ ਹੈ ਇੰਟਰਨੈਸ਼ਨਲ ਐਵਾਰਡ । ਜੋ ਕਿ ਅਭਿਨੇਤਾ ਨੂੰ ਫ੍ਰੈਂਚ ਰਿਵੇਰਾ ਫਿਲਮ ਫੈਸਟੀਵਲ ਵਿੱਚ ਮਿਲਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਐਮੀ ਐਵਾਰਡ ਜੇਤੂ ਅਮਰੀਕੀ ਅਦਾਕਾਰ ਵਿਨਸੈਂਟ ਡੀ ਪਾਲ ਨੇ ਦਿੱਤਾ ਹੈ।

ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਨਵਾਜ਼ੂਦੀਨ ਸਿੱਦੀਕੀ ਨੂੰ ਇਹ ਐਵਾਰਡ ਮਿਲਿਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਾ ਨੂੰ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸਨਮਾਨ ਪ੍ਰਾਪਤ ਕਰ ਚੁੱਕੇ ਹਨ। 'ਫ੍ਰੈਂਚ ਰਿਵੇਰਾ ਫਿਲਮ ਫੈਸਟੀਵਲ' 'ਚ ਸ਼ਿਰਕਤ ਕਰਦੇ ਹੋਏ ਨਵਾਜ਼ੂਦੀਨ ਨੇ ਦੁਨੀਆ ਭਰ ਦੇ ਕਲਾਕਾਰਾਂ ਨਾਲ ਨਿੱਘੀ ਜੱਫੀ ਪਾਈ। ਇੱਕ ਤਸਵੀਰ ਵਿੱਚ ਨਵਾਜ਼ੂਦੀਨ ਮਸ਼ਹੂਰ ਤੁਰਕੀ ਅਭਿਨੇਤਾ ਕਾਂਸੇਲ ਏਲਸਿਨ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਏ।

image From instagram

ਨਵਾਜ਼ੂਦੀਨ ਸਿੱਦੀਕੀ ਨੇ ਫੈਨਜ਼ ਨਾਲ ਇਹ ਖ਼ਬਰ ਸ਼ੇਅਰ ਕਰਦੇ ਹੋਏ ਆਪਣੀ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, " #FrenchRivieraFilmFestival ਵਿਖੇ #ExcellenceInCinema ਅਵਾਰਡ ਪ੍ਰਾਪਤ ਕਰਨ ਨੇ ਸ਼ਾਨਦਾਰ ਸ਼ਾਮ ਨੂੰ ਹੋਰ ਵੀ ਖਾਸ ਬਣਾ ਦਿੱਤਾ। ਦੁਨੀਆ ਭਰ ਦੇ ਅਦਭੁਤ ਸਿਨੇਮਾ ਕਲਾਕਾਰਾਂ ਨਾਲ ਬਿਤਾਇਆ ਯਾਦਗਾਰੀ ਸਮਾਂ ਇੱਕ ਸੁੰਦਰ ਅਹਿਸਾਸ ਸੀ।" @frfilmfestival @mujnicole #VincentDePaul @worth.barbara #JaroslawMarszewski @gillesmarini @nigeldalyofficial @canselelcin

image From instagram

ਹੋਰ ਪੜ੍ਹੋ : ਤਾਰਕ ਮਹਿਤਾ ਦੇ ਉਲਟਾ ਚਸ਼ਮਾ 'ਚ ਮੁੜ ਹੋਈ 'ਦਯਾ ਬੇਨ' ਦੀ ਵਾਪਸੀ, ਖ਼ਬਰ ਸੁਣ ਦਰਸ਼ਕ ਹੋਏ ਖੁਸ਼

ਨਵਾਜ਼ੂਦੀਨ ਕਾਨਸ ਫਿਲਮ ਫੈਸਟੀਵਲ 'ਚ ਵੀ ਸ਼ਿਰਕਤ ਕਰ ਚੁੱਕੇ ਹਨ। ਉਨ੍ਹਾਂ ਨੂੰ ਕਾਨਸ ਫਿਲਮ ਫੈਸਟੀਵਲ ਵਿੱਚ ਇੱਕ ਪੁਰਸਕਾਰ ਪ੍ਰਾਪਤ ਕਰਨ ਲਈ ਵੀ ਚੁਣਿਆ ਗਿਆ ਹੈ। ਨਵਾਜ਼ੂਦੀਨ ਨੂੰ ਸਕ੍ਰੀਨ ਇੰਟਰਨੈਸ਼ਨਲ ਦੇ ਸੰਪਾਦਕ ਨਿਗੇਲ ਡੇਲੀ ਅਤੇ ਪੁਰਸਕਾਰ ਜੇਤੂ ਪੋਲਿਸ਼ ਨਿਰਦੇਸ਼ਕ ਜਾਰੋਸਲਾਵ ਮਾਰਜ਼ੇਵਸਕੀ ਨਾਲ ਵੀ ਗੱਲਬਾਤ ਕਰਦੇ ਦੇਖਿਆ ਗਿਆ।

ਜੇਕਰ ਵਰਕ ਫਰੰਟ 'ਤੇ, ਨਵਾਜ਼ੂਦੀਨ ਸਿੱਦੀਕੀ ਜਲਦੀ ਹੀ ਟੀਕੂ ਵੈਡਸ ਸ਼ੇਰੂ, ਨੂਰਾਨੀ ਚਿਹਰਾ ਅਤੇ ਅਮੇਜ਼ਿੰਗ ਵਿੱਚ ਨਜ਼ਰ ਆਉਣਗੇ। 'ਟਿਕੂ ਵੈੱਡਸ ਸ਼ੇਰੂ' ਇਕ ਰੋਮਾਂਟਿਕ ਡਰਾਮਾ ਫਿਲਮ ਹੋਵੇਗੀ। ਇਸ 'ਚ ਨਵਾਜ਼ੂਦੀਨ ਨਾਲ ਅਵਨੀਤ ਕੌਰ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network