ਨਵਰਾਜ ਹੰਸ ਨੇ ਵਾਇਰਲ ਵੀਡੀਓ ਸਾਂਝੀ ਕਰ ਦਿੱਤੀ ਸੁਰੀਲੇ ਗਾਇਕਾਂ ਨੂੰ ਸਲਾਹ ਤਾਂ ਰੇਸ਼ਮ ਅਨਮੋਲ ਨੇ ਕਿਹਾ ਬਹੁਤ ਹਿੰਮਤ ਚਾਹੀਦੀ ਹੈ, ਦੇਖੋ ਵੀਡੀਓ
ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਸਟੇਜ 'ਤੇ ਇੱਕ ਨੌਜਵਾਨ ਕਾਫੀ ਬੇਸੁਰਾ ਗਾ ਰਿਹਾ ਹੈ। ਨਾਲ ਇਹ ਵੀ ਮੰਨ ਰਿਹਾ ਹੈ ਕਿ ਗਾਉਣਾ ਵਾਕਈ 'ਚ ਕਾਫੀ ਮੁਸ਼ਕਿਲ ਹੈ। ਹੁਣ ਲੋਕ ਇਸ ਨੌਜਵਾਨ ਦਾ ਸ਼ੋਸ਼ਲ ਮੀਡੀਆ 'ਤੇ ਮਜ਼ਾਕ ਬਣਾ ਰਹੇ ਹਨ। ਪਰ ਕਈ ਗਾਇਕ ਇਸ ਨੌਜਵਾਨ ਦੇ ਹੱਕ 'ਚ ਵੀ ਆਏ ਹਨ ਅਤੇ ਮਜ਼ਾਕ ਬਣਾਉਣ ਵਾਲਿਆਂ ਨੂੰ ਲਤਾੜ ਲਗਾਈ ਹੈ।
ਸਭ ਤੋਂ ਪਹਿਲਾਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਹ ਵੀਡੀਓ ਸਾਂਝੀ ਕਰਕੇ ਸਟੇਜ 'ਤੇ ਆ ਕੇ ਗਾਉਣ ਦੇ ਹੌਂਸਲੇ ਲਈ ਹੀ ਇਸ ਨੌਜਵਾਨ ਦੀ ਤਾਰੀਫ਼ ਕੀਤੀ ਹੈ। ਉਹਨਾਂ ਦਾ ਕਹਿਣਾ ਹੈ 'ਤੂੰ ਹਿੰਮਤ ਕੀਤੀ ਸਟੇਜ 'ਤੇ ਆਉਣ ਦੀ ਅਤੇ ਕਬੂਲ ਵੀ ਕੀਤਾ ਲਾਈਵ ਗਾਉਣਾ ਅਉਖਾ ਹੈ , ਇਹ ਵੱਡੀ ਗੱਲ ਹੈ। ਮਿਹਨਤ ਕਰ ਅਤੇ 2 ਸਕੇਲ ਡਾਊਨ ਰੱਖ ਅੱਗੇ ਤੋਂ। ਰੱਬ ਮਿਹਰ ਕਰੇ।
ਨਵਰਾਜ ਹੰਸ ਨੇ ਵੀ ਇਸ ਵੀਡੀਓ ਨੂੰ ਸਾਂਝੀ ਕਰ ਵੱਡਾ ਸੰਦੇਸ਼ ਦਿੱਤਾ ਹੈ, ਉਹਨਾਂ ਲਿਖਿਆ ਹੈ 'ਸੱਤ ਸ਼੍ਰੀ ਅਕਾਲ ਸਾਰਿਆਂ ਨੂੰ, ਦੋਸਤੋ ਮੈਂ ਇਹ ਵੀਡੀਓ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ 'ਤੇ ਦੇਖਿਆ ਅਤੇ ਮਹਿਸੂਸ ਕੀਤਾ ਕਿ ਲੋਕ ਇਸ ਦਲੇਰ ਕਲਾਕਾਰ ਦਾ ਮਜ਼ਾਕ ਬਣਾ ਰਹੇ ਹਨ ਜਿਸ ਨੇ ਸਟੇਜ 'ਤੇ ਆਉਣ ਦੀ ਹਿੰਮਤ ਕੀਤੀ ਉਹ ਵੀ ਉਸ ਸਮੇਂ ਜਦੋਂ ਉਸ ਨੂੰ ਪਤਾ ਹੈ ਕਿ ਉਹ ਠੀਕ ਨਹੀਂ ਹੈ। ਦੋਸਤੋ ਕਿਰਪਾ ਕਰਕੇ ਮਜ਼ਾਕ ਨਾਂ ਬਣਾਇਆ ਕਰੋ ਕਿਸੇ ਦਾ ਤੁਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਤੇ ਨਾਲ ਜਿਹੜੇ ਆਪਣੇ ਆਪ ਨੂੰ ਸੁਰੀਲੇ ਕਹਿਣ ਵਾਲੇ ਗਾਇਕ ਦੂਜਿਆਂ 'ਚ ਕਮੀਆਂ ਕੱਢਦੇ ਨੇ ਉਹਨਾਂ ਨੂੰ ਖਾਸ ਤੌਰ 'ਤੇ ਬੇਨਤੀ ਹੈ ਕਿ ਸੁਰ ਰੱਬ ਦਾ ਦਿੱਤਾ ਹੋਇਆ ਇੱਕ ਗਿਫ਼੍ਟ ਹੈ, ਇਹ ਤੁਹਾਡੇ ਨਾਲ ਨਹੀਂ ਜੁੜਿਆ ਉਹਦੇ 'ਤੇ ਬਾਹਲਾ ਮਾਣ ਨਾ ਕਰਿਆ ਕਰੋ। ਇੰਜੋਏ ਕਰੋ ਸਾਰਿਆਂ ਦਾ ਮਿਊਜ਼ਿਕ ਤੇ ਸਤਿਕਾਰ ਕਰੋ ਜੇ ਰੱਬ ਨੇ ਤੁਹਨੂੰ ਸੁਰ ਦਾ ਤੋਹਫ਼ਾ ਦਿੱਤਾ ਹੈ, ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਹੈ ਕੋਈ ਕਿਸੇ ਤੋਂ ਘੱਟ ਵੱਧ ਨਹੀਂ ਹੁੰਦਾ, ਸਤਿਕਾਰ ਕਰੋ ਸਾਰਿਆਂ ਦੀ'।
ਹੋਰ ਵੇਖੋ : ਪੰਜਾਬੀ ਤੋਂ ਬਾਅਦ ਹੁਣ ਗੁਰੂ ਰੰਧਾਵਾ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਲੈ ਕੇ ਆ ਰਹੇ ਨੇ ਸਪੈਨਿਸ਼ ਭਾਸ਼ਾ 'ਚ ਇਹ ਗੀਤ
ਨਵਰਾਜ ਹੰਸ ਅਤੇ ਰੇਸ਼ਮ ਸਿੰਘ ਅਨਮੋਲ ਦੀ ਤਰ੍ਹਾਂ ਹੋਰ ਵੀ ਕਈ ਵੱਡੇ ਗਾਇਕਾਂ ਨੇ ਇਸ ਵੀਡੀਓ 'ਤੇ ਕਮੈਂਟ ਕੀਤੇ ਹਨ ਤੇ ਇਸ ਨੌਜਵਾਨ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ ਅਤੇ ਸਿੱਖਣ ਦੀ ਸਲਾਹ ਵੀ ਦਿੱਤੀ ਹੈ।