ਨਵਰਾਜ ਹੰਸ ਤੇ ਅਜੀਤ ਮਹਿੰਦੀ ਨੇ ਲਈ ਨਵੀਂ ਗੱਡੀ, ਪਿਆਰੀ ਜਿਹੀ ਵੀਡੀਓ ਦੇ ਨਾਲ ਸ਼ੇਅਰ ਕੀਤੀ ਆਪਣੀ ਖੁਸ਼ੀ
ਨਵਰਾਜ ਹੰਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਹੋਰ ਪੜ੍ਹੋ : ਅੰਮ੍ਰਿਤ ਮਾਨ ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ ਦਾ ਟਾਈਟਲ ਟਰੈਕ ‘ALL BAMB’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਆ ਕੁੜੀ ਆਟੋ ਤੇ ਵੀ ਘੁੰਮਦੀ ਸੀ ਮੇਰੇ ਨਾਲ...ਤੇ ਮੇਰੇ ਹਰ ਸੁੱਖ ਦੁੱਖ ‘ਚ ਨਾਲ ਸੀ ..ਉਹਨੂੰ ਉਹਦੀ ਨਵੀਂ ਗੱਡੀ ਮੁਬਾਰਕ @ajitmehndi ਧੰਨਵਾਦ ਮੈਨੂੰ ਹਮੇਸ਼ਾ ਅਤੇ ਮੇਰੇ ਸੁਫ਼ਨਿਆਂ ਦਾ ਸਮਰਥਨ ਕਰਨ ਲਈ’
ਇਸ ਵੀਡੀਓ ‘ਚ ਉਹ ਆਪਣੀ ਪਤਨੀ ਅਜੀਤ ਮਹਿੰਦੀ ਦੇ ਨਾਲ ਕਿਊਟ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਲੋਕੀ ਕਮੈਂਟ ਕਰਕੇ ਨਵੀਂ ਕਾਰ ਦੀ ਮੁਬਾਰਕਾਂ ਦੇ ਰਹੇ ਨੇ । ਜੇ ਗੱਲ ਕਰੀਏ ਨਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ਚ ਪੱਥਰ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਉਹ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਰਹੇ ਨੇ ।
View this post on Instagram