ਕਾਰਗਿਲ ਵਿਜੈ ਦਿਵਸ ਦੇ 20 ਸਾਲ ਪੂਰੇ ਹੋਣ 'ਤੇ ਪੰਜਾਬੀ ਅਦਾਕਾਰ ਨਵਦੀਪ ਕਲੇਰ ਨੇ ਪੋਸਟ ਪਾ ਕੇ ਫੌਜੀਆਂ ਦੀ ਬਹਾਦਰੀ ਨੂੰ ਕੀਤਾ ਸਲਾਮ
ਥਿਏਟਰ ਦੇ ਮੰਨੇ-ਪ੍ਰਮੰਨੇ ਕਲਾਕਾਰ ਨਵਦੀਪ ਕਲੇਰ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਜਗਤ ‘ਚ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਪਹਿਚਾਣ ਬਣਾ ਲਈ ਹੈ। ਮਾਸੂਮ ਚਿਹਰੇ ਅਤੇ ਸੰਜੀਦਾ ਦਿਖਣ ਵਾਲੇ ਨਵਦੀਪ ਕਲੇਰ ਥਿਏਟਰ ਤੋਂ ਇਲਾਵਾ ਕਈ ਟੀ.ਵੀ ਸੀਰੀਅਲਾਂ ਤੇ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ।
ਨਵਦੀਪ ਕਲੇਰ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਫੌਜੀ ਜਵਾਨਾਂ ਦੇ ਹੌਂਸਲਾ ਵਧਾਉਂਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਕਾਰਗਿਲ ਵਿਜੈ ਦਿਵਸ ਦੇ 20 ਸਾਲ ਪੂਰੇ ਹੋਣ ਤੇ ਪੋਸਟ ਪਾਈ ਹੈ ਤੇ ਨਾਲ ਲਿਖਿਆ ਹੈ, ‘ਸਲਾਮ ਤੇ ਸਤਿਕਾਰ ਆਪਣੀ ਇੰਡੀਅਨ ਆਰਮੀ ਨੂੰ! 26 ਜੁਲਾਈ 1999 ‘ਆਪਰੇਸ਼ਨ ਵਿਜੈ’ ਦੀ ਸਫਲਤਾ ਦੀ ਯਾਦ ‘ਚ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ... #kargil #jaihind #indian #india #army #navdeepkaler’
ਜੇ ਗੱਲ ਕਰੀਏ ਨਵਦੀਪ ਕਲੇਰ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ, ਜਿਹਨਾਂ ਵਿੱਚ ਯਾਰ ਪਰਦੇਸੀ, ਪੱਤਾ-ਪੱਤਾ ਸਿੰਘਾਂ ਦਾ ਵੈਰੀ, ਮਿੱਟੀ ਨਾ ਫ਼ਰੋਲ ਜੋਗੀਆ, ਰੁਪਿੰਦਰ ਗਾਂਧੀ ਗੈਂਗਸਟਰ, ਰੁਪਿੰਦਰ ਗਾਂਧੀ ਦ ਰੌਬਿਨਹੁੱਡ ਤੇ ਕਈ ਹੋਰ ਫ਼ਿਲਮਾਂ ਸ਼ਾਮਿਲ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ‘ਚ ਵੀ ਆਪਣੀ ਅਦਾਕਾਰੀ ਪੇਸ਼ ਕਰ ਚੁੱਕੇ ਨੇ। ਜੇ ਗੱਲ ਕਰੀਏ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਦੀ ਤਾਂ ਉਹ ਬਹੁਤ ਜਲਦ ਕਰਤਾਰ ਚੀਮਾ ਹੋਰਾਂ ਨਾਲ ‘ਸਿਕੰਦਰ 2’ ਚ ਨਜ਼ਰ ਆਉਣ ਵਾਲੇ ਨੇ। ਉਨ੍ਹਾਂ ਦੀ ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।