ਨਵਰਾਜ ਹੰਸ ਤੇ ਮੰਨਤ ਨੂਰ ਦੀ ਅਵਾਜ਼ 'ਚ ਰਿਲੀਜ਼ ਹੋਇਆ ਫ਼ਿਲਮ 'ਨੌਕਰ ਵਹੁਟੀ ਦਾ' ਨਵਾਂ ਗੀਤ 'ਦਿਲ ਮੰਗਿਆ'
ਨੌਕਰ ਵਹੁਟੀ ਦਾ ਫ਼ਿਲਮ ਅੱਜ ਯਾਨੀ 23 ਅਗਸਤ ਨੂੰ ਸਿਨੇਮਾ ਘਰਾਂ 'ਤੇ ਰਿਲੀਜ਼ ਹੋ ਚੁੱਕੀ ਹੈ। ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਸਟਾਰਰ ਇਹ ਫ਼ਿਲਮ ਪੂਰੀ ਕਾਮੇਡੀ ਅਤੇ ਫੈਮਿਲੀ ਡਰਾਮਾ ਫ਼ਿਲਮ ਹੈ ਜਿਸ ਨੂੰ ਨਾਮੀ ਡਾਇਰੈਕਟਰ ਅਤੇ ਅਦਾਕਾਰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ।ਫ਼ਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਗੀਤਾਂ ਦੀ ਇਸ ਲੜੀ 'ਚ ਫ਼ਿਲਮ ਦਾ ਅੱਜ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਨਵਰਾਜ ਹੰਸ ਨੇ ਅਵਾਜ਼ ਦਿੱਤੀ ਹੈ।
ਨਵਰਾਜ ਹੰਸ ਦੇ ਨਾਲ ਨਾਲ ਗਾਇਕਾ ਮੰਨਤ ਨੂਰ ਨੇ ਵੀ ਗੀਤ 'ਚ ਆਪਣੀ ਮਿੱਠੀ ਅਵਾਜ਼ ਦਿੱਤੀ ਹੈ। ਇਸ ਗੀਤ ਦਾ ਨਾਮ ਹੈ 'ਦਿਲ ਮੰਗਿਆ' ਜਿਸ ਨੂੰ ਗੁਰਮੀਤ ਸਿੰਘ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ ਅਤੇ ਹੈਪੀ ਰਾਏਕੋਟੀ ਦੀ ਕਲਮ ਨੇ ਬੋਲ ਉਲੀਕੇ ਹਨ।
ਹੋਰ ਵੇਖੋ : ਦੇਵ ਖਰੌੜ ਦੀ ਨਵੀਂ ਫ਼ਿਲਮ 'ਦਲੇਰ' ਦੀ ਪਹਿਲੀ ਝਲਕ ਆਈ ਸਾਹਮਣੇ, 2020 'ਚ ਹਵੇਗੀ ਰਿਲੀਜ਼
ਫ਼ਿਲਮ ਦੀ ਗੱਲ ਕਰੀਏ ਤਾਂ ਇਹ ਪਤੀ ਪਤਨੀ ਦੇ ਰਿਸ਼ਤੇ ਦੀ ਕਹਾਣੀ ਹੈ ਜਿਸ 'ਚ ਪਿਆਰ ਹੁੰਦਾ ਹੈ ਤਕਰਾਰ ਹੁੰਦਾ ਹੈ ਹਾਸਾ ਮਜ਼ਾਕ ਵੀ ਹੁੰਦਾ ਹੈ। ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ।