ਨਸੀਰੂਦੀਨ ਸ਼ਾਹ ਅੱਜ ਮਨਾ ਰਹੇ ਹਨ ਆਪਣਾ 70ਵਾਂ ਜਨਮ ਦਿਨ, ਇਸ ਤਰ੍ਹਾਂ ਦੀ ਰਹੀ ਉਹਨਾਂ ਦੀ ਪ੍ਰੇਮ ਕਹਾਣੀ …!
ਨਸੀਰੂਦੀਨ ਸ਼ਾਹ ਅੱਜ ਆਪਣਾ 70ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਦੇ ਜਨਮ ਦਿਨ ਤੇ ਅੱਜ ਤੁਹਾਨੂੰ ਅਸੀਂ ਇਸ ਆਰਟੀਕਲ ਵਿੱਚ ਉਹਨਾਂ ਦੀ ਲਵ ਸਟੋਰੀ ਬਾਰੇ ਦੱਸਾਂਗੇ । ਨਸੀਰੂਦੀਨ ਸ਼ਾਹ ਦਾ 19 ਸਾਲ ਦੀ ਉਮਰ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਆਪਣੇ ਤੋਂ 16 ਸਾਲ ਵੱਡੀ ਮਨਾਰਾ ਸੀਕਰੀ ਨਾਲ ਵਿਆਹ ਕਰਵਾ ਲਿਆ ਸੀ। ਨਸੀਰੂਦੀਨ ਦਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਨਸੀਰੂਦੀਨ ਮਨਾਰਾ ਦੇ ਪਿਆਰ 'ਚ ਪਾਗਲ ਸਨ।
https://www.instagram.com/p/CC210jVjW1Z/
ਉਸ ਸਮੇਂ ਮਨਾਰਾ ਦਾ ਵਿਆਹ ਹੋਇਆ ਸੀ ਤੇ ਇਕ ਬੱਚੇ ਦੀ ਮਾਂ ਸੀ। ਮਨਾਰਾ ਨੇ ਨਸੀਰੂਦੀਨ ਨਾਲ ਵਿਆਹ ਕਰਵਾਇਆ। ਉਨ੍ਹਾਂ ਦੀ ਇਕ ਬੇਟੀ ਹੀਬਾ ਸ਼ਾਹ ਹੈ। ਮਨਾਰਾ ਸੀਕਰੀ ਤੇ ਨਸੀਰੂਦੀਨ ਸ਼ਾਹ ਦਾ ਰਿਸ਼ਤਾ ਲੰਮਾ ਸਮਾਂ ਨਹੀਂ ਚੱਲਿਆ ਤੇ ਦੋਵੇਂ ਵੱਖ ਹੋ ਗਏ। ਫਿਰ ਨਸੀਰੂਦੀਨ ਰਤਨਾ ਪਾਠਕ ਨੂੰ ਮਿਲੇ। ਦੋਵਾਂ ਨੇ 1982 'ਚ ਵਿਆਹ ਕਰਵਾ ਲਿਆ। ਰਤਨਾ ਨੇ ਨਸੀਰੂਦੀਨ ਨਾਲ ਵਿਆਹ ਕਰਵਾਉਣ ਲਈ ਮੁਸਲਿਮ ਧਰਮ ਅਪਣਾ ਲਿਆ ਸੀ।
https://www.instagram.com/p/B_opBuSADYa/
ਰਤਨਾ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਗਿਆ ਤੇ ਉਨ੍ਹਾਂ ਦੀ ਬੇਟੀ ਹੀਬਾ ਉਨ੍ਹਾਂ ਦੇ ਨਾਲ ਹੀ ਰਹਿਣ ਲੱਗੀ। ਹੁਣ ਨਸੀਰੂਦੀਨ ਅਤੇ ਰਤਨਾ ਦੇ ਦੋ ਬੇਟੇ ਇਮਾਦ ਅਤੇ ਵਿਵਾਨ ਦੇ ਨਾਲ ਰਹਿੰਦੇ ਹਨ। ਵਿਵਾਨ ਨੇ ਵੀ ਕੁਝ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਵਿਸ਼ਾਲ ਭਾਰਦਵਾਜ ਦੀ ਫ਼ਿਲਮ 'ਸਾਤ ਖ਼ੂਨ ਮਾਫ਼' 'ਚ ਦੇਖਿਆ ਗਿਆ ਸੀ।
https://www.instagram.com/p/B-l-qZfplUR/
https://www.instagram.com/p/BmFa6xdAypO/