ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 19th 2018 08:50 AM |  Updated: November 19th 2018 08:50 AM

ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਨਰਗਿਸ ਫਾਖਰੀ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਇੱਕ ਵਾਰ ਫਿਰ ਨਰਗਿਸ ਫਾਖਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ । ਇਹਨਾਂ ਤਸਵੀਰਾਂ ਵਿੱਚ ਉਹ ਬੇਹੱਦ ਹਾਟ ਡ੍ਰੈਸ ਵਿੱਚ ਦਿਖਾਈ ਦੇ ਰਹੀ ਹੈ ।

ਹੋਰ ਵੇਖੋ : ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ

Nargis Fakhri Nargis Fakhri

ਇਹ ਫੋਟੋਸ਼ੂਟ ਨਰਗਿਸ ਨੇ ਇੱਕ ਮੈਗਜ਼ੀਨ ਲਈ ਕਰਵਾਇਆ ਹੈ । ਇਸ ਤੋਂ ਪਹਿਲਾਂ ਵੀ ਨਰਗਿਸ ਕਈ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਉਂਦੀ ਹੋਈ ਨਜ਼ਰ ਆਈ ਹੈ ।ਨਰਗਿਸ ਨੇ ਬਾਲੀਵੁੱਡ ਵਿੱਚ ਉਦੋਂ ਜਗ੍ਹਾ ਬਣਾਈ ਸੀ ਜਦੋਂ ਸਲਮਾਨ ਖਾਨ ਦੀ ਫਿਲਮ 'ਕਿੱਕ' ਦਾ ਗਾਣਾ 'ਜੇ ਮੈਨੂੰ ਯਾਰ ਨਾ ਮਿਲੇ' ਰਿਲੀਜ਼ ਹੋeਆ ਸੀ ।

ਹੋਰ ਵੇਖੋ : ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ

Nargis Fakhri Nargis Fakhri

ਨਰਗਿਸ ਦੀ ਕੁਝ ਦਿਨ ਪਹਿਲਾਂ ਹੀ ਫਿਲਮ 'ਬੈਂਜੋ' ਰਿਲੀਜ਼ ਹੋਈ ਹੈ, ਜਿਸ ਵਿੱਚ ਉਹਨਾਂ ਦੇ ਨਾਲ ਦੇਸ਼ਮੁਖ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਹਨ । ਨਰਗਿਸ ਨੇ 'ਹਾਉਸਫੁੱਲ-3' ਵਿੱਚ ਵੀ ਕੰਮ ਕੀਤਾ ਸੀ । ਨਰਗਿਸ ਦੇ ਇਸ ਸਮੇਂ 6 ਲੱਖ ਤੋਂ ਵੀ ਵੱਧ ਫਾਲੋਵਰਸ ਹਨ ।

ਹੋਰ ਵੇਖੋ : ਹੁਨਰਮੰਦ ਨੌਜਵਾਨਾਂ ਨੂੰ ਮਿਲੇ ਵੱਖੋ ਵੱਖਰੇ ਖਿਤਾਬ,ਕੋਈ ਬਣਿਆ ਸ਼ਾਨਦਾਰ ਜੁੱਸੇ ਦਾ ਮਾਲਕ ਅਤੇ ਕੋਈ ਬਣਿਆ ਘੈਂਟ ਗੱਭਰੂ

Nargis Fakhri Nargis Fakhri

ਨਰਗਿਸ ਦੀ ਫਿਲਮ '੫ ਵੇਡਿੰਗਸ' ਆਉਣ ਵਾਲੀ ਹੈ ਤੇ ਇਹ ਫਿਲਮ ਅੰਗਰੇਜ਼ੀ ਭਾਸ਼ਾ ਵਿੱਚ ਹੋਵੇਗੀ । ਬਾਲੀਵੁੱਡ ਦੀ ਇਸ ਬਿੰਦਾਸ ਬਾਲਾ ਨੇ ਫਿਲਮ 'ਰਾਕਸਟਾਰ' ਨਾਲ ਫਿਲਮੀ ਦੁਨੀਆ ਵਿੱਚ ਪੈਰ ਰੱਖਿਆ ਸੀ ।

ਹੋਰ ਵੇਖੋ : ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ

https://www.instagram.com/p/BqWXX61lwYs/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network