ਸੁਨੀਲ ਦੱਤ ਤੇ ਨਰਗਿਸ ਦੇ ਵਿਆਹ ਵਿੱਚ ਮੁੰਬਈ ਦਾ ਇੱਕ ਡੌਨ ਬਣ ਰਿਹਾ ਸੀ ਰੋੜਾ, ਸੁਨੀਲ ਦੱਤ ਨੇ ਇਸ ਤਰ੍ਹਾਂ ਸੁਲਝਾਇਆ ਮਾਮਲਾ
ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਯਾਦ ਕੀਤਾ ਜਾਂਦਾ ਹੈ । ਇਹਨਾਂ ਲੋਕਾਂ ਵਿੱਚੋਂ ਹੀ ਸਨ ਅਦਾਕਾਰਾ ਨਰਗਿਸ । ਨਰਗਿਸ ਨੇ ਆਪਣੇ ਕਰੀਅਰ ਦੌਰਾਨ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ । ਨਰਗਿਸ ਹੀ ਉਹ ਅਦਾਕਾਰਾ ਸੀ ਜਿਨ੍ਹਾ ਦੀ ਫ਼ਿਲਮ ਮਦਰ ਇੰਡੀਆ ਆਸਕਰ ਲਈ ਨੌਮੀਨੇਟ ਹੋਈ ਸੀ । ਇਸ ਫ਼ਿਲਮ ਵਿੱਚ ਨਰਗਿਸ ਦੇ ਨਾਲ ਸੁਨੀਲ ਦੱਤ ਦਿਖਾਈ ਦਿੱਤੇ ਸਨ । ਇਸ ਫ਼ਿਲਮ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ ਹਾਲਾਂਕਿ ਸੁਨੀਲ ਲਈ ਨਰਗਿਸ ਨਾਲ ਵਿਆਹ ਕਰਵਾਉਣਾ ਏਨਾਂ ਸੌਖਾ ਨਹੀਂ ਸੀ ਕਿਉਂਕਿ ਸੁਨੀਲ ਦੱਤ ਹਿੰਦੂ ਸਨ ਜਦੋਂ ਕਿ ਨਰਗਿਸ ਮੁਸਲਿਮ ।
https://www.instagram.com/p/CA4gKM1HWb4/
ਦੋਹਾਂ ਦੇ ਅਫੇਅਰ ਦੇ ਚਰਚੇ ਹਰ ਅਖ਼ਬਾਰ ਵਿੱਚ ਹੁੰਦੇ ਸਨ । ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਸੁਣ ਕੇ ਮੁੰਬਈ ਦੇ ਇੱਕ ਡੌਨ ਕਾਫੀ ਨਰਾਜ਼ ਹੋ ਗਏ ਕਿਉਂਕਿ ਡੌਨ ਮੁਸਲਿਮ ਸੀ, ਜਿਸ ਕਰਕੇ ਡੌਨ ਨੇ ਸੁਨੀਲ ਦੱਤ ਨੂੰ ਧਮਕੀ ਦੇ ਦਿੱਤੀ ਸੀ । ਸੁਨੀਲ ਦੱਤ ਨੂੰ ਇਸ ਧਮਕੀ ਦਾ ਜ਼ਰਾ ਜਿਹਾ ਵੀ ਡਰ ਨਹੀਂ ਸੀ । ਜਦੋਂ ਡੌਨ ਦਾ ਦਖਲ ਵੱਧ ਗਿਆ ਤਾਂ ਸੁਨੀਲ ਦੱਤ ਉਸ ਨੂੰ ਮਿਲਣ ਲਈ ਚਲੇ ਗਏ ।
https://www.instagram.com/p/BcHGTvjh5dl/
ਡੌਨ ਨੂੰ ਮਿਲਣ ਤੋਂ ਬਾਅਦ ਸੁਨੀਲ ਦੱਤ ਨੇ ਕਿਹਾ ‘ਮੈਂ ਨਰਗਿਸ ਨਾਲ ਬਹੁਤ ਮੁਹੱਬਤ ਕਰਦਾ ਹਾਂ ਅਤੇ ਵਿਆਹ ਕਰਨਾ ਚਾਹੁੰਦਾ ਹਾਂ, ਮੈਂ ਉਸ ਨੂੰ ਉਮਰ ਭਰ ਖੁਸ਼ ਰੱਖਾਂਗਾ । ਜੇਕਰ ਤੁਹਾਨੂੰ ਗਲਤ ਲੱਗਦਾ ਹੈ ਤਾਂ ਮੈਨੂੰ ਗੋਲੀ ਮਾਰ ਦਿਓ ਜੇ ਸਹੀ ਲੱਗਦਾ ਹੈ ਤਾਂ ਗਲੇ ਲਗਾ ਲਓ’ ਸੁਨੀਲ ਦੱਤ ਦੀ ਇਸ ਗੱਲ ਨੂੰ ਸੁਣਕੇ ਉਹ ਕਾਫੀ ਖੁਸ਼ ਹੋ ਗਏ ਤੇ ਸੁਨੀਲ ਨੂੰ ਗਲੇ ਲਗਾ ਲਿਆ’ । ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ।
https://www.instagram.com/p/BUEf-ULBk-8/