ਕਾਮੇਡੀ ਸ਼ੋਅ ‘India's Laughter Champion’ ਦੇ ਜੇਤੂ ਦਾ ਨਾਮ ਆਇਆ ਸਾਹਮਣੇ, ਜਾਣੋ ਮਿਲੇ ਕਿੰਨੇ ਲੱਖ
India's Laughter Champion winner Rajat Sood: ਕਾਮੇਡੀ ਸ਼ੋਅ 'ਇੰਡੀਆਜ਼ ਲਾਫਟਰ ਚੈਂਪੀਅਨ' ਦਾ ਚੈਂਪੀਅਨ ਐਲਾਨਿਆ ਗਿਆ ਹੈ। 'ਗ੍ਰੈਂਡ ਫਿਨਾਲੇ ਆਫ ਲਾਫਟਰ' 'ਚ ਟਾਪ 5 ਫਾਈਨਲਿਸਟ ਪਹੁੰਚੇ, ਜਿਨ੍ਹਾਂ ਦੇ ਨਾਂ ਹਨ- ਮੁੰਬਈ ਤੋਂ ਨਿਤੇਸ਼ ਸ਼ੈੱਟੀ, ਮੁੰਬਈ ਤੋਂ ਜੈ ਵਿਜੇ ਸਚਨ, ਮੁੰਬਈ ਤੋਂ ਵਿਗਨੇਸ਼ ਪਾਂਡੇ, ਉਜੈਨ ਤੋਂ ਹਿਮਾਂਸ਼ੂ ਬਵੰਦਰ ਅਤੇ ਦਿੱਲੀ ਤੋਂ ਰਜਤ ਸੂਦ। ਹਰ ਤਰ੍ਹਾਂ ਦੇ ਮੁਕਾਬਲੇ ਨੂੰ ਪਾਰ ਕਰਦੇ ਹੋਏ ਦਿੱਲੀ ਦੇ ਰਜਤ ਸੂਦ ਨੇ ਇਸ ਸ਼ੋਅ ਦਾ ਖਿਤਾਬ ਜਿੱਤਿਆ ਹੈ। ਸਖ਼ਤ ਮੁਕਾਬਲੇ ਦੇ ਵਿਚਕਾਰ, ਸ਼ੋਅ ਦੇ ਜੱਜਾਂ ਅਰਚਨਾ ਪੂਰਨ ਸਿੰਘ ਅਤੇ ਸ਼ੇਖਰ ਸੁਮਨ ਨੇ ਚੋਟੀ ਦੇ 5 ਫਾਈਨਲਿਸਟਾਂ ਵਿੱਚੋਂ ਦਿੱਲੀ ਦੇ ਰਜਤ ਸੂਦ ਨੂੰ 'ਇੰਡੀਆਜ਼ ਲਾਫਟਰ ਚੈਂਪ' ਦਾ ਜੇਤੂ ਚੁਣਿਆ।
image source Instagram
ਜੇਤੂ ਰਜਤ ਸੂਦ ਨੂੰ ਮਿਲੇ ਇੰਨੇ ਲੱਖ-
ਕਾਮੇਡੀ ਸ਼ੋਅ ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦਾ 27 ਅਗਸਤ ਨੂੰ ਫਿਨਾਲੇ ਸੀ। ਇਸ ਸੀਜ਼ਨ ਦੀ ਟਰਾਫ਼ੀ ਦਿੱਲੀ ਦੇ ਰਜਤ ਸੂਦ ਨੇ ਜਿੱਤੀ। ਦਿੱਲੀ ਦੇ ਰਜਤ ਸੂਦ ਨੇ 25 ਲੱਖ ਰੁਪਏ ਨਾਲ ‘ਇੰਡੀਆਜ਼ ਲਾਫ਼ਟਰ ਚੈਂਪੀਅਨ’ ਦੀ ਟਰਾਫ਼ੀ ਜਿੱਤੀ।
ਇਨ੍ਹਾਂ ਫਾਈਨਲਿਸਟਾਂ ਨੂੰ ਹਰਾ ਕੇ ਜਿੱਥੇ ਰਜਤ ਸੂਦ ਨੇ ਜਿੱਤ ਦਾ ਤਾਜ ਪਹਿਨਿਆ। ਦੂਜੇ ਪਾਸੇ ਮੁੰਬਈ ਦੇ ਨਿਤੇਸ਼ ਸ਼ੈਟੀ ਨੂੰ ਪਹਿਲੇ ਰਨਰ-ਅੱਪ ਅਤੇ ਮੁੰਬਈ ਦੇ ਜੈ ਵਿਜੇ ਸਚਾਨ ਅਤੇ ਵਿਗਨੇਸ਼ ਪਾਂਡੇ ਦੂਜੇ ਰਨਰ-ਅੱਪ ਰਹੇ।
image source Instagram
ਜਿੱਤ ਤੋਂ ਬਾਅਦ ਜੇਤੂ ਰਜਤ ਸੂਦ ਨੇ ਕਿਹਾ ਕਿ ‘ਜਦੋਂ ਫਿਨਾਲੇ ਸ਼ੁਰੂ ਹੋਇਆ ਅਤੇ ਮੇਰੇ ਨਾਂ ਦਾ ਐਲਾਨ ਹੋਇਆ ਤਾਂ ਮੈਂ ਬਹੁਤ ਹੈਰਾਨ ਸੀ। ਕੁਝ ਹੀ ਮਿੰਟਾਂ ਦੇ ਅੰਦਰ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਇਹ ਸ਼ੋਅ ਜਿੱਤ ਲਿਆ ਹੈ, ਇਹ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮਾਤਾ-ਪਿਤਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਿਹਾ ਸੀ, ਮੇਰੇ ਮਾਤਾ-ਪਿਤਾ ਮੇਰੀ ਜਿੱਤ ਤੋਂ ਬਹੁਤ ਖੁਸ਼ ਹਨ, ਮੈਂ ਉਨ੍ਹਾਂ ਦੀਆਂ ਅੱਖਾਂ ’ਚ ਇਹ ਮਾਣ ਦੇਖਿਆ ਹੈ।’
image source Instagram
ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਸ਼ੇਖਰ ਸੁਮਨ ਨੇ ਕਿਹਾ ਕਿ ਰਜਤ ਨੇ ਕਾਫੀ ਸੰਘਰਸ਼ ਕੀਤਾ ਹੈ। ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਸ਼ੋਅ ਜਿੱਤਿਆ ਹੈ ਤਾਂ ਉਹ ਇਸ ਦਾ ਹੱਕਦਾਰ ਹੈ। ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਸਾਨੂੰ ਕਈ ਪ੍ਰਭਾਵਸ਼ਾਲੀ ਕਾਮੇਡੀਅਨ ਮਿਲੇ ਜਿਨ੍ਹਾਂ ਨੇ ਕਾਮੇਡੀ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਪੇਸ਼ ਕੀਤਾ, ਪਰ ਇਹ ਰਜਤ ਸੂਦ ਸਨ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।