'ਰੁੱਤ ਪਿਆਰ ਦੀ' ਵਰਗੇ ਹਿੱਟ ਗਾਣੇ ਦੇਣ ਵਾਲੇ ਨਛੱਤਰ ਛੱਤੇ ਦੀ ਮੌਤ ਦਾ ਕਾਰਣ ਸੁਣ ਹੋ ਜਾਓਗੇ ਹੈਰਾਨ

Reported by: PTC Punjabi Desk | Edited by: Aaseen Khan  |  January 23rd 2019 06:31 PM |  Updated: January 23rd 2019 06:41 PM

'ਰੁੱਤ ਪਿਆਰ ਦੀ' ਵਰਗੇ ਹਿੱਟ ਗਾਣੇ ਦੇਣ ਵਾਲੇ ਨਛੱਤਰ ਛੱਤੇ ਦੀ ਮੌਤ ਦਾ ਕਾਰਣ ਸੁਣ ਹੋ ਜਾਓਗੇ ਹੈਰਾਨ

ਨਛੱਤਰ ਛੱਤਾ ਉਹ ਨਾਮ ਜਿਸ ਨੇ ਆਪਣੇ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਤੇ ਰਾਜ ਕੀਤਾ ਹੈ। ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਲੰਮਾ ਸਮਾਂ ਰਾਜ ਕਰਨ ਵਾਲਾ ਗਾਇਕ ਨਛੱਤਰ ਛੱਤਾ ਕਿਸੇ ਨੂੰ ਜਾਣੂ ਕਰਵਾਉਣ ਦਾ ਮੋਹਤਾਜ ਨਹੀਂ ਹੈ।ਰੁੱਤ ਪਿਆਰ ਦੀ ਗਾਣੇ ਨਾਲ ਚੰਗਾ ਨਾਮਣਾ ਖੱਟ ਚੁੱਕੇ ਨਛੱਤਰ ਛੱਤੇ ਦੀ ਅੱਜ ਵੀ ਦੁਨੀਆਂ ਫੈਨ ਹੈ। ਨਛੱਤਰ ਛੱਤੇ ਦਾ ਜਨਮ 18 ਜੂਨ 1959 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਆਦਮਪੁਰ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ ਸੀ । ਉਹਨਾਂ ਦੇ ਪਿਤਾ ਦਾ ਨਾਮ ਸੁਦਾਗਰ ਸਿੰਘ ਤੇ ਮਾਤਾ ਦਾ ਨਾਮ ਅਮਰ ਕੌਰ ਸੀ। ਬਚਪਨ ਤੋਂ ਹੀ ਨਛੱਤਰ ਛੱਤੇ ਨੂੰ ਗੀਤ ਸੁਨਣ ਤੇ ਗਾਉਣ ਦਾ ਸ਼ੌਂਕ ਸੀ। ਬਚਪਨ 'ਚ ਬਾਪੂ ਨਾਲ ਖੇਤਾਂ 'ਚ ਕੰਮ ਕਰਦਾ ਕਰਦਾ ਨਛੱਤਰ ਛੱਤਾ ਉੱਚੀ ਉੱਚੀ ਹੇਕਾਂ ਲਗਾਉਣ ਦਾ ਸ਼ੌਂਕ ਰੱਖਦਾ ਸੀ।

Nachhatar chhatta famous Punjabi singer here his cause of death story Nachhatar chhatta

ਨਛੱਤਰ ਛੱਤਾ ਅਕਸਰ ਕੁਲਦੀਪ ਮਾਣਕ ਦੀਆਂ ਕਲੀਆਂ ਨੂੰ ਗੁਣ ਗੁਣਾਇਆ ਕਰਦਾ ਸੀ। ਇਸ ਸਿਲਸਲੇ 'ਚ ਉਸਨੇ ਪਹਿਲਾਂ ਪਹਿਲ ਚਮਕੀਲੇ ਦੀ ਤਰਾਂ ਸਟੇਜ ਤੇ ਹੁੰਦੇ ਡਰਾਮਿਆਂ 'ਚ ਪੂਰਨ ਭਗਤ ਦਾ ਕਿਰਦਾਰ ਨਿਭਾਉਣਾ ਸ਼ੁਰੂੁ ਕਰ ਦਿੱਤਾ ਤੇ ਜਦੋਂ ਸਟੇਜ ਤੇ ਖੜਨ ਦਾ ਹੌਂਸਲਾ ਬਣ ਗਿਆ ਤਾਂ ਉਸਨੇ ਗਾਉਣਾ ਵੀ ਸ਼ੁਰੂੁ ਕਰ ਦਿੱਤਾ। ਨਛੱਤਰ ਛੱਤੇ ਨੇ ਇਸੇ ਲੜੀ 'ਚ ਹੀ ਲੋਕ ਸੰਗੀਤ ਮੰਡਲੀ ਭਦੌੜ ਅਤੇ ਸਰਸਵਤੀ ਰਿਕਾਰਡਿੰਗ ਕੰਪਨੀ ਦਿੱਲੀ ਨਾਲ ਦੋ ਗੀਤ ਰਿਕਾਰਡ ਕਰਵਾਏ ਜੋ 'ਦਾਜ ਦੀ ਲਾਹਨਤ' ਕੈਸੇਟ ਵਿੱਚ ਸ਼ਾਮਿਲ ਸਨ।ਇਹਨਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਿਆਰ ਮਿਲਿਆ।

Nachhatar chhatta famous Punjabi singer here his cause of death story Nachhatar chhatta

ਪਰ ਨਛੱਤਰ ਨੂੰ ਸਭ ਤੋਂ ਵੱਧ ਪ੍ਰਸਿੱਧੀ 1987 'ਚ ਆਈ ਉਸ ਦੀ ਐਲਬਮ 'ਰੁੱਤ ਪਿਆਰ ਦੀ' ਨਾਲ ਮਿਲੀ ਜਿਸ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਰੁੱਤ ਪਿਆਰ ਦੀ ਐਲਬਮ ਨਾਲ ਨਛੱਤਰ ਛੱਤੇ ਦੀ ਚਰਚਾ ਵੱਡੇ ਗਾਇਕਾਂ 'ਚ ਹੋਣ ਲੱਗੀ ਸੀ। ਰਾਤੋ ਰਾਤ 'ਰੁੱਤ ਪਿਆਰ ਦੀ' ਗਾਣੇ ਨਾਲ ਸਟਾਰ ਬਣ ਚੁੱਕਿਆ ਸੀ ਨਛੱਤਰ ਛੱਤਾ। ਖਾਸ ਕਰਕੇ ਐਲਬਮ ਦੇ ਟਾਈਟਲ ਟਰੈਕ ਰੁੱਤ ਪਿਆਰ ਦੀ ਨੇ ਖਾਸਾ ਫੇਮ ਹਾਸਿਲ ਕੀਤਾ।

ਹੋਰ ਵੇਖੋ : ਜਗਰਾਓਂ ਰੌਸ਼ਨੀ ਦਾ ਮੇਲਾ ਹੈ ਪੰਜਾਬ ਦੇ ਸਭ ਤੋਂ ਪੁਰਾਣੇ ਮੇਲਿਆਂ ‘ਚੋਂ ਇੱਕ , ਜਾਣੋ ਕੀ ਹੈ ਇਤਿਹਾਸ

Nachhatar chhatta famous Punjabi singer here his cause of death story Nachhatar chhatta

ਬਾਅਦ 'ਚ ਇਸ ਗਾਣੇ ਨੂੰ ਪੰਜਾਬੀ ਫਿਲਮ 'ਕਿੱਸਾ ਪੰਜਾਬ' 'ਚ ਰੀਮੇਕ ਕੀਤਾ ਗਿਆ ਜਿਸ ਨੂੰ ਮੰਨਾ ਮੰਡ ਨੇ ਗਾਇਆ ਹੈ। ਇਸ ਗਾਣੇ ਦਾ ਰੀਮੇਕ ਵੀ ਸੁਪਰ ਹਿੱਟ ਰਿਹਾ ਹੈ।ਨਛੱਤਰ ਛੱਤੇ ਦਾ ਗਾਣਾਂ ਹਿੱਟ ਹੋਣ ਤੋਂ ਬਾਅਦ ਫਿਰ ਕੁਝ ਸਮਾਂ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਕਲਾਕਾਰਾਂ ਦੇ ਪ੍ਰੋਗਰਾਮ ਬੰਦ ਹੋ ਗਏ ਪਰ ਬਾਅਦ ਵਿੱਚ ਛੱਤੇ ਨੇ ਦਿਨ ਵਿੱਚ ਤਿੰਨ-ਤਿੰਨ ਪ੍ਰੋਗਰਾਮ ਵੀ ਲਾਏ।

Nachhatar chhatta famous Punjabi singer here his cause of death story Nachhatar chhatta

ਨਛੱਤਰ ਛੱਤੇ ਦੇ ਮਸ਼ਹੂਰ ਗੀਤਾਂ 'ਚ ਰੁੱਤ ਪਿਆਰ ਦੀ, ਫਿੱਕਾ ਰੰਗ ਅੱਜ ਦੀ ਦੁਪਹਿਰ ਦਾ, ਤੈਨੂੰ ਭੁੱਲਿਆ ਨੀਂ ਜਾਂਦਾ ਭੁੱਲ ਜਾਣ ਵਾਲੀਏ, ਤੇਰੀ ਗੋਰੀ ਵੀਣੀਂ ਦੇ ਵਿੱਚ ਗਜਰਾ, ਬੱਸ ਚੱਲੀ ਵਿਰਕਾਂ ਦੀ, ਕਿਹੜੀ ਗੱਲੋਂ ਦੂਰ ਹੋ ਗਿਆ , ਮੰਦੜੇ ਬੋਲ ਨਾ ਬੋਲ ਵੇ ਸੱਜਣਾ ਤੇ ਦੂਰ ਵਸੇਂਦਿਆ ਸੱਜਣਾਂ ਤੇਰੀ ਕਿੰਨਾ ਸੋਹਣਾ ਸ਼ਹਿਰ ਹੋਊ ਗਾਣਿਆਂ ਨੇ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਸੀ।

ਹੋਰ ਵੇਖੋ : ਇਸ ਗਾਣੇ ਨੇ ਕਮਲ ਹੀਰ ਨੂੰ ਦਿਵਾਈ ਸੀ ਵਿਸ਼ਵ ਪੱਧਰ ‘ਤੇ ਪਹਿਚਾਣ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

Nachhatar chhatta famous Punjabi singer here his cause of death story Nachhatar chhatta

ਵੱਡੇ ਤੋਂ ਵੱਡੇ ਇਨਸਾਨ 'ਚ ਕੋਈ ਨਾ ਕੋਈ ਕਮਜ਼ੋਰੀ ਜਰੂਰ ਹੁੰਦੀ ਹੈ ਤੇ ਨਛੱਤਰ ਛੱਤਾ ਦੀ ਵੀ ਇੱਕ ਕਮਜ਼ੋਰੀ ਸੀ। ਉਸ ਨੂੰ ਦਾਰੂ ਪੀਣ ਦੀ ਮਾੜੀ ਆਦਤ ਪੈ ਗਈ ਸੀ। ਇਹ ਇੱਕ ਕਮਜ਼ੋਰੀ ਛੱਤੇ ਨੂੰ ਮੌਤ ਦੇ ਦਰਵਾਜ਼ੇ 'ਤੇ ਲੈ ਗਈ। ਜ਼ਿਆਦਾ ਬਿਮਾਰ ਰਹਿਣ ਕਰਕੇ ਨਛੱਤਰ ਛੱਤਾ 7 ਮਈ 1992 ਨੂੰ ਆਪਣੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਸਦਾ ਲਈ ਇਸ ਜਹਾਨ ਤੋਂ ਰੁਖਸਤ ਹੋ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network