ਸਭ ਤੋਂ ਵੱਡੇ ਸਿਆਸੀ ਡਰਾਮੇ ਵਾਲੀ ਵੈੱਬ ਸੀਰੀਜ਼ ‘ਚੌਸਰ’ ਨੇ ਦਰਸ਼ਕਾਂ ਦੇ ਨਾਲ ਜਿੱਤਿਆ ਕਲਾਕਾਰਾਂ ਦਾ ਵੀ ਦਿਲ, ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਕਿਹਾ-ਜ਼ਰੂਰ ਦੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼
ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲ ਰਹੇ ਹਨ। ਦਰਸ਼ਕਾਂ ਵੱਲੋਂ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਦਰਸ਼ਕਾਂ ਦੇ ਨਾਲ ਨਾਲ ਕਲਾਕਾਰ ਵੀ ਚੌਸਰ ਦਾ ਪੂਰਾ ਅਨੰਦ ਲੈ ਰਹੇ ਨੇ।
ਹੋਰ ਪੜ੍ਹੋ : ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬੀ ਵੈੱਬ ਸੀਰੀਜ਼ ‘ਚੌਸਰ’ ਦੇਖੋ ਪੀਟੀਸੀ ਪਲੇਅ ਐਪ ‘ਤੇ
ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਨੇ ਚੌਸਰ ਦੇਖਣ ਤੋਂ ਬਾਅਦ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਉਨ੍ਹਾਂ ਨੇ ਆਪਣੇ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੇ ਨੇ। ਉਨ੍ਹਾਂ ਨੇ ਕਿਹਾ ਕਿ ਪੀਟੀਸੀ ਪਲੇਅ ਐਪ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਪੋਲੀਟੀਕਲ ਡਰਾਮਾ ਚੌਸਰ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਨੇ 10 ਐਪੀਸੋਡ ਦੇਖ ਵੀ ਲਏ ਨੇ, ਤੇ ਉਨ੍ਹਾਂ ਨੇ ਸਭ ਨੂੰ ਚੌਸਰ ਵੈੱਬ ਸੀਰੀਜ਼ ਦੇਖਣ ਲਈ ਕਿਹਾ ਹੈ।
ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕਾਂ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ।
View this post on Instagram