ਸੁੱਖੀ ਦਾ ਗੀਤ ‘ਕੋਕਾ’ ਹੋਇਆ ਇੰਟਰਨੈਸ਼ਨਲ, ਵੀਡੀਓ ‘ਚ ਦੇਖੋ ਕਿਵੇਂ ਵਿਦੇਸ਼ੀਆਂ ਨੂੰ ਵੀ ਚੜ੍ਹਿਆ ‘ਕੋਕਾ’ ਗੀਤ ਦਾ ਬੁਖਾਰ
ਪੰਜਾਬੀ ਗਾਇਕ ਸੁੱਖੀ ਮਿਊਜ਼ਿਕਲ ਡੌਕਟਰਜ਼ ਜਿਹੜੇ ਆਪਣੇ ਗੀਤ ਕੋਕਾ ਦੇ ਨਾਲ ਹੁਣ ਤੱਕ ਸੁਰਖੀਆਂ ਬਟੋਰ ਰਹੇ ਹਨ। ਜੀ ਹਾਂ, ਹਾਲ ਹੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਵਿਦੇਸ਼ੀ ਐਂਕਰ ਲੋਕਾਂ ਨੂੰ ਇੰਡੀਅਨ ਮਿਊਜ਼ਿਕ ਬਾਰੇ ਗੱਲਬਾਤ ਕਰ ਰਿਹਾ ਹੈ, ਜਿਸ ‘ਚ ਕੁਝ ਲੋਕਾਂ ਨੂੰ ਭਾਰਤੀ ਮਿਊਜ਼ਿਕ ਦਾ ਨਹੀਂ ਪਤਾ, ਪਰ ਕੁਝ ਲੋਕਾਂ ਨੂੰ ਤਾਂ ਬਾਲੀਵੁੱਡ ਪਤਾ ਹੈ, ਪਰ ਹੈਰਾਨੀ ਵਾਲੀ ਗੱਲ ਉਦੋਂ ਹੁੰਦੀ ਹੈ ਜਦੋਂ ਕੁਝ ਲੋਕਾਂ ਨੂੰ ਬਾਲੀਵੁੱਡ ਤੋਂ ਇਲਾਵਾ ਪੰਜਾਬੀ ਗੀਤ ‘ਕੋਕਾ’ ਤੋਂ ਵੀ ਪਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਕੇ ਵਿਦੇਸ਼ੀ ਕਿਵੇਂ ਸੁੱਖੀ ਦੇ ਗੀਤ ਨੂੰ ਗੁਣਗਣਾ ਰਹੇ ਹਨ। ਇਹ ਵੀਡੀਓ ਸੁੱਖੀ ਤੇ ਜਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਵੀ ਸ਼ੇਅਰ ਕੀਤੀ ਹੈ।
ਹੋਰ ਵੇਖੋ: ਗੋਰੇ ਕਹਿੰਦੇ ਜੱਟਾਂ ਦਾ ਵਿਆਹ ਵੇਖਣਾ, ਦੇਖੋ ਵੀਡੀਓ
ਸੁੱਖੀ ਦੇ ਇਸ ਗੀਤ ਨੂੰ ਕੁਝ ਸਮੇਂ ਪਹਿਲਾਂ ਹੀ ਦੇਸੀ ਮੇਲੋਡੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ ਤੇ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ‘ਚ ਛਾਅ ਗਿਆ ਸੀ। ‘ਕੋਕਾ’ ਗੀਤ ਨੂੰ ਗਾਇਕ ਸੁੱਖੀ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਹਨ। ਸੁੱਖੀ ਦੇ ਇਸ ਗੀਤ ਦੀ ਵੀਡਿਓ ਅਰਵਿੰਦਰ ਖਹਿਰਾ ਤੇ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਰਾ ਮਿਲਿਆ ਹੈ, ਤੇ ਹੁਣ ਤੱਕ 63 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।