ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ, ਰਿਲੀਜ਼ ਹੋਇਆ ਨਵਾਂ ਗੀਤ ‘ਬੋਲਦਾ ਨਈ’, ਵੇਖੋ ਵੀਡੀਓ
ਮੁੰਡਾ ਫ਼ਰੀਦਕੋਟੀਆ ਪੰਜਾਬੀ ਫ਼ਿਲਮ ਹੈ ਜਿਸ ‘ਚ ਦੋ ਦੇਸ਼ਾਂ ਦੇ ਸੱਭਿਆਚਾਰ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਸਰਹੱਦਾਂ ਤੋਂ ਪਾਰ ਦੇ ਪਿਆਰ ਦੇ ਵਿਸ਼ੇ ਨੂੰ ਲੈ ਕੇ ਬਣਾਈ ਇਹ ਫ਼ਿਲਮ 14 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਨਜ਼ਰ ਆਉਣਗੇ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਇੱਕ ਹੋਰ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਜੀ ਹਾਂ ਮੁੰਡਾ ਫ਼ਰੀਦਕੋਟੀਆ ਦਾ ਰੋਮਾਂਟਿਕ ਗੀਤ ‘ਬੋਲਦਾ ਨਈ’ ਰਿਲੀਜ਼ ਹੋ ਚੁੱਕਿਆ ਹੈ।
ਇਸ ਗੀਤ ਨੂੰ ਰੌਸ਼ਨ ਪ੍ਰਿੰਸ ਤੇ ਮੰਨਤ ਨੂਰ ਦੋਵਾਂ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਅੰਜਲੀ ਖੁਰਾਣਾ ਨੇ ਲਿਖੇ ਹਨ ਤੇ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਬੋਲਦਾ ਨਈ ਗੀਤ ਟੀਵੀ ਉੱਤੇ ਵੀ ਧੁੰਮਾਂ ਪਾ ਰਿਹਾ ਹੈ। ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵੀ ਚਲਾਇਆ ਦਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।