‘ਮੁੰਡਾ ਫ਼ਰੀਦਕੋਟੀਆ' ਦਾ ਨਵਾਂ ਗੀਤ ‘ਉੱਠ ਫਰੀਦਾ’ ਬਿਆਨ ਕਰ ਰਿਹਾ ਹੈ ਰੱਬ ਦੇ ਦਰ ਦੀ ਅਹਿਮੀਅਤ ਨੂੰ ਜਦੋਂ ਸਾਰੇ ਰਾਹ ਹੋ ਜਾਂਦੇ ਨੇ ਬੰਦ, ਵੇਖੋ ਵੀਡੀਓ
ਰੌਸ਼ਨ ਪ੍ਰਿੰਸ ਦੀ ਨਵੀਂ ਆਉਣ ਵਾਲੀ ਫ਼ਿਲਮ ਮੁੰਡਾ ਫ਼ਰੀਦਕੋਟੀਆ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਦੇ ਮੁੱਖ ਕਿਰਦਾਰ ਰੌਸ਼ਨ ਪ੍ਰਿੰਸ ਤੇ ਸ਼ਰਨ ਕੌਰ ਹਨ। ਫ਼ਿਲਮ ‘ਚ ਸਰਹੱਦ ਪਾਰ ਦੇ ਪਿਆਰ ਦੀ ਕਹਾਣੀ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵੱਡੇ ਪਰਦੇ ਉੱਤੇ ਉਤਾਰਿਆ ਜਾਵੇਗਾ। ਇਸ ਫ਼ਿਲਮ ‘ਚ ਪਾਕਿਸਤਾਨ ਦੇ ਫ਼ਰੀਦਕੋਟ ਨੂੰ ਪੇਸ਼ ਕੀਤਾ ਜਾਵੇਗਾ ਜਿੱਥੇ ਰੌਸ਼ਨ ਪ੍ਰਿੰਸ ਗਲਤੀ ਦੇ ਨਾਲ ਪਹੁੰਚ ਜਾਂਦਾ ਹੈ। ਫ਼ਿਲਮ ਦੇ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੇ ਸਨਮੁਖ ਕੀਤੇ ਜਾ ਰਹੇ ਹਨ।
ਹੋਰ ਵੇਖੋ:ਰੂਹਾਂ ਨੂੰ ਛੂਹਣ ਵਾਲੇ ਸਰਦਾਰ ਅਲੀ ਦੇ ਗੀਤ ‘ਕਟੋਰਾ’ ਤੋਂ ਉੱਠਿਆ ਪਰਦਾ, ਵੇਖੋ ਵੀਡੀਓ
ਇਸ ਵਾਰ ਦਿੱਗਜ ਗਾਇਕ ਸਰਦਾਰ ਅਲੀ ਦੀ ਆਵਾਜ਼ ‘ਚ ਗੀਤ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਨੇ ‘ਉੱਠ ਫਰੀਦਾ’ ਗਾਣੇ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਇਗ ਗੀਤ ਕੱਵਾਲੀ ਸ਼ੈਲੀ ਦਾ ਹੈ। ਜਿਸ ਨੂੰ ਸੁਣ ਕੇ ਰੱਬ ਦੀ ਹੋਂਦ ਦਾ ਰੂਹਾਨੀ ਅਨੰਦ ਮਹਿਸੂਸ ਹੁੰਦਾ ਹੈ। ਗੀਤ ‘ਚ ਦਿਖਾਇਆ ਗਿਆ ਹੈ ਜਦੋਂ ਜ਼ਿੰਦਗੀ ‘ਚ ਮੁਸ਼ਕਲਾਂ ਆ ਜਾਣ ਤੇ ਸਾਰੇ ਰਾਹ ਬੰਦ ਹੋ ਜਾਣ ਤਾਂ ਰੱਬ ਦੇ ਦਰ ਹਮੇਸ਼ਾ ਆਪਣੇ ਭਗਤਾਂ ਦੇ ਲਈ ਖੁੱਲੇ ਰਹਿੰਦੇ ਹਨ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਨਾਲ ਇਸ ਗੀਤ ਨੂੰ ਟੀਵੀ ਉੱਤੇ ਵੀ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਵੀ ਚਲਾਇਆ ਜਾ ਰਿਹਾ ਹੈ।
ਇਸ ਫ਼ਿਲਮ ‘ਚ ਕੋਈ ਹੋਰ ਦਿੱਗਜ ਅਦਾਕਾਰ ਜਿਵੇਂ ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ। ਇਹ ਫ਼ਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।