ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  May 23rd 2019 11:31 AM |  Updated: May 23rd 2019 11:32 AM

ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਕੱਲ੍ਹ ਯਾਨੀ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਮੁਕਲਾਵਾ' ਦਾ ਇੱਕ ਦਿਨ ਪਹਿਲਾਂ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ,ਜਿਸ ਦਾ ਨਾਮ ਹੈ 'ਦਵਾਈ'। ਜੀ ਹਾਂ ਗੀਤ ਦੇ ਨਾਮ ਦੀ ਤਰ੍ਹਾਂ ਹੀ ਇਹ ਗਾਣਾ ਵੀ ਬੜਾ ਅਨੋਖਾ ਅਤੇ ਵੱਖਰਾ ਹੈ ਜਿਸ ਨੂੰ ਕਰਮਜੀਤ ਅਨਮੋਲ ਨੇ ਗਾਇਆ ਹੈ। ਗਾਣੇ 'ਚ ਕਰਮਜੀਤ ਅਨਮੋਲ ਤੇ ਐਮੀ ਵਿਰਕ ਸੋਨਮ ਬਾਜਵਾ ਨੂੰ ਦੇਖਣ ਲਈ ਕਈ ਰੂਪ ਵੀ ਬਦਲਾ ਰਹੇ ਹਨ। ਕਦੇ ਸਾਧੂਆਂ ਤੇ ਕਦੇ ਚੂੜੀਆਂ ਵੇਚਣ ਵਾਲੇ ਦੇ ਕਿਰਦਾਰ 'ਚ ਆ ਰਹੇ ਹਨ।

ਗਾਣੇ ਦੇ ਬੋਲ ਵੀ ਕਾਫ਼ੀ ਅਨੋਖੇ ਹਨ ਜਿੰਨ੍ਹਾਂ ਨੂੰ ਗਾਇਕ ਗੀਤਕਾਰ ਅਤੇ ਅਦਾਕਾਰ ਵੀਤ ਬਲਜੀਤ ਨੇ ਲਿਖਿਆ ਹੈ। ਉੱਥੇ ਹੀ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਮੁਕਲਾਵਾ 24 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ।

ਹੋਰ ਵੇਖੋ : ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਗਾ ਰਹੇ ਨੇ ਇੱਕ ਦੂਜੇ ਦੀ ਫ਼ਿਲਮ ਲਈ ਗੀਤ, ਗਿੱਪੀ ਗਰੇਵਾਲ ਕਰਨਗੇ ਪਹਿਲੀ ਵਾਰ ਇਹ ਕੰਮ, ਦੇਖੋ ਵੀਡੀਓ

ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਜਦਕਿ ਡਾਇਲਾਗਸ ਰਾਜੂ ਵਰਮਾ ਦੇ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਸਾਰੇ ਹੀ ਗੀਤਾਂ ਸਮੇਤ ਟਰੇਲਰ ਅਤੇ ਡਾਇਲਾਗ ਪ੍ਰੋਮੋਜ਼ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਦੇਖਣਾ ਹੋਵੇਗਾ ਹੁਣ ਇਹ ਸਾਰਾ ਪਿਆਰ ਸਿਨੇਮਾ ‘ਚ ਦੇਖਣ ਨੂੰ ਮਿਲਦਾ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network