ਕ੍ਰਿਕਟ ਤੋਂ ਬਾਅਦ ਬਤੌਰ ਨਿਰਮਾਤਾ ਨਵੀਂ ਪਾਰੀ ਖੇਡਣ ਜਾ ਰਹੇ ਨੇ ਐਮਐਸ ਧੋਨੀ, ਪਹਿਲੀ ਫਿਲਮ ਲਈ ਨਯਨਤਾਰਾ ਨਾਲ ਮਿਲਾਇਆ ਹੱਥ
ਸਾਬਕਾ ਭਾਰਤੀ ਕ੍ਰਿਕਟਰ ਐਮਐਸ ਧੋਨੀ ਦ ਤਾਮਿਲਨਾਡੂ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਧੋਨੀ ਨੇ 2008 ਵਿੱਚ ਤਮਿਲ ਪਰਿਵਾਰਾਂ ਦੇ ਦਿਲਾਂ ਨੂੰ ਜਿੱਤ ਲਿਆ ਸੀ, ਇਨ੍ਹਾਂ ਹੀ ਨਹੀਂ ਸਗੋਂ ਆਈਪੀਐਲ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ ਨੇ ਧੋਨੀ ਲਈ ਬੋਲੀ ਜਿੱਤੀ ਸੀ ਅਤੇ ਉਦੋਂ ਤੋਂ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਕ੍ਰਿਕਟ ਤੋਂ ਬਾਅਦ ਐਮਐਸ ਧੋਨੀ ਤਾਮਿਲ ਫਿਲਮਾਂ ਵਿੱਚ ਬਤੌਰ ਨਿਰਮਾਤਾ ਨਵੀਂ ਪਾਰੀ ਖੇਡਣ ਜਾ ਰਹੇ ਹਨ।
image From google
ਤਾਮਿਲ ਵਿਚ 'ਥਾਲਾ' ਜਾਂ ਨੇਤਾ ਵਜੋਂ ਜਾਣੇ ਜਾਂਦੇ ਧੋਨੀ, ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਧੋਨੀ ਨੇ ਕਿਹਾ ਹੈ ਕਿ ਉਹ ਚੇਨਈ ਸੁਪਰ ਕਿੰਗਜ਼ ਲਈ ਆਈਪੀਐਲ ਦੇ ਕੁਝ ਹੋਰ ਸੀਜ਼ਨ ਖੇਡਣ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਤਾਮਿਲਨਾਡੂ ਨਾਲ ਅਤੇ ਉਥੇ ਦੇ ਲੋਕਾਂ ਨਾਲ ਧੋਨੀ ਦਾ ਪਿਆਰ ਸਾਫ ਤੌਰ 'ਤੇ ਨਜ਼ਰ ਆਉਂਦਾ ਹੈ। ਇਹ ਸਪੱਸ਼ਟ ਤੌਰ 'ਤੇ ਅੱਗੇ ਵੀ ਜਾਰੀ ਰਹੇਗਾ।
image From google
ਕ੍ਰਿਕਟ ਦੇ ਦਿੱਗਜ ਖਿਡਾਰੀ ਐਮ ਐਸ ਧੋਨੀ ਹੁਣ ਤਾਮਿਲ ਫਿਲਮਾਂ ਦੇ ਨਿਰਮਾਤਾ ਬਣ ਕੇ ਇਸ ਸੂਬੇ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਰਾਹ 'ਤੇ ਹਨ। ਤਾਜ਼ਾ ਰਿਪੋਰਟਾਂ ਮੁਤਾਬਕ ਐਮਐਲ ਧੋਨੀ ਜਲਦੀ ਹੀ ਇੱਕ ਨਿਰਮਾਤਾ ਦੇ ਰੂਪ ਵਿੱਚ ਆਪਣੀ ਕੌਲੀਵੁੱਡ ਵਿੱਚ ਐਂਟਰੀ ਕਰਨਗੇ।
ਹੋਰ ਪੜ੍ਹੋ : Saadat Hasan Manto Birthday: ਇੱਕ ਬਦਨਾਮ ਕਹਾਣੀਕਾਰ, ਜਿਸ ਦੀ ਕਹਾਣੀਆਂ 'ਤੇ ਬਣੀ ਫਿਲਮਾਂ ਨੇ ਵਿਖਾਇਆ ਸਮਾਜ ਦਾ ਸੱਚ
ਜਾਣਕਾਰੀ ਮੁਤਾਬਕ ਕੈਪਟਨ ਕੂਲ ਐਮ ਐਸ ਧੋਨੀ ਨੇ ਆਪਣੀ ਪਹਿਲੀ ਫਿਲਮ ਲਈ ਸਾਊਥ ਸੁਪਰਟ ਸਟਾਰ ਰਜਨੀਕਾਂਤ ਦੇ ਨੇੜਲੇ ਸਹਿਯੋਗੀ ਸੰਜੇ ਨੂੰ ਨਿਯੁਕਤ ਕੀਤਾ ਹੈ। ਸੂਤਰ ਨੇ ਅੱਗੇ ਕਿਹਾ ਕਿ ਕੈਪਟਨ ਕੂਲ ਨੇ ਆਪਣੀ ਪਹਿਲੀ ਫਿਲਮ ਲਈ ਮਸ਼ਹੂਰ ਤਾਮਿਲ ਡਾਇਰੈਕਟਰ ਨਯਨਤਾਰਾ ਨੂੰ ਆਪਣੇ ਪਹਿਲੇ ਪ੍ਰੋਡਕਸ਼ਨ ਵਿੱਚ ਮਹਿਲਾ ਪ੍ਰਧਾਨ ਦੀ ਭੂਮਿਕਾ ਨਿਭਾ ਰਹੀ ਹੈ।
image From google
ਆਈਪੀਐਲ ਦੇ ਮੌਜੂਦਾ ਸੀਜ਼ਨ ਤੋਂ ਬਾਅਦ ਇਸ ਬਾਰੇ ਇੱਕ ਅਧਿਕਾਰਤ ਐਲਾਨ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਲਦ ਹੀ ਐਮ ਐਸ ਧੋਨੀ ਵੱਲੋਂ ਪਹਿਲੀ ਫਿਲਮ ਬਣਾਏ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।