ਪੀਟੀਸੀ ਪੰਜਾਬੀ 'ਤੇ ਦੇਖੋ 'ਮਿਸਟਰ ਪੰਜਾਬ 2019' ਦਾ ਮੈਗਾ ਆਡੀਸ਼ਨ
ਪੀਟੀਸੀ ਪੰਜਾਬੀ ਦੇ ਸ਼ੋਅ 'ਮਿਸਟਰ ਪੰਜਾਬ 2019' ਦੇ ਹੁਣ ਤੱਕ ਦਿਖਾਏ ਗਏ ਐਪੀਸੋਡ ਵਿੱਚ ਤੁਸੀਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹੋਏ ਆਡੀਸ਼ਨਾਂ ਵਿੱਚ ਮੁੰਡਿਆਂ ਦਾ ਟੈਲੇਂਟ ਦੇਖਿਆ ਹੈ, ਪਰ 'ਮਿਸਟਰ ਪੰਜਾਬ 2019' ਦਾ ਖਿਤਾਬ ਹਾਸਲ ਕਰਨਾ ਏਨਾਂ ਸੌਖਾ ਨਹੀਂ ਕਿਉਂਕਿ ਇਹਨਾਂ ਆਡੀਸ਼ਨਾਂ ਵਿੱਚ ਚੁਣੇ ਗਏ ਗੱਭਰੂਆਂ ਵਿੱਚੋਂ ਵੀ ਉਹਨਾਂ ਹੀਰਿਆਂ ਦੀ ਚੋਣ ਕੀਤੀ ਜਾਣੀ ਹੈ, ਜਿਹੜੇ ਇਸ ਦੁਨੀਆ 'ਤੇ ਕੁਝ ਕਰਨ ਦਾ ਦਮ ਰੱਖਦੇ ਹਨ ।
https://www.instagram.com/p/Bzui3NdFESs/
ਪੀਟੀਸੀ ਪੰਜਾਬੀ 'ਤੇ 'ਮਿਸਟਰ ਪੰਜਾਬ 2019' ਦਾ ਹੁਣ ਮੈਡਾ ਆਡੀਸ਼ਨ ਦਿਖਾਇਆ ਜਾਣਾ ਹੈ, ਜਿਸ ਵਿੱਚ ਸ਼ੋਅ ਦੇ ਜੱਜ ਕੁਲਜਿੰਦਰ ਸਿੰਘ ਸਿੱਧੂ, ਇਹਾਨਾ ਢਿੱਲੋਂ, ਰੀਤਇੰਦਰ ਸੋਢੀ ਤੇ ਰਵਿੰਦਰ ਗਰੇਵਾਲ ਇਹਨਾਂ ਮੁੰਡਿਆਂ ਨੂੰ ਹਰ ਕਸੌਟੀ ਤੇ ਪਰਖਣਗੇ ।
'ਮਿਸਟਰ ਪੰਜਾਬ 2019' ਦਾ ਮੁਕਾਬਲਾ ਬਹੁਤ ਹੀ ਫਸਵਾਂ ਹੋਣ ਵਾਲਾ ਹੈ, ਇਸ ਮੁਕਾਬਲੇ ਵਿੱਚ ਕੌਣ ਡਟਿਆ ਰਹਿੰਦਾ ਹੈ ਤੇ ਕੌਣ ਇਸ ਮੁਕਾਬਲੇ 'ਚੋਂ ਬਾਹਰ ਹੁੰਦਾ ਹੈ ਇਹ ਜਾਣਨ ਲਈ ਦੇਖਦੇ ਰਹੋ 'ਮਿਸਟਰ ਪੰਜਾਬ-2019' ਸਿਰਫ਼ ਪੀਟੀਸੀ ਪੰਜਾਬੀ 'ਤੇ ਰਾਤ 8.3੦ ਵਜੇ ।