ਜੇਕਰ ਤੁਸੀਂ ਵੀ ਹਾਸਿਲ ਕਰਨਾ ਚਾਹੁੰਦੇ ਹੋ 'ਮਿਸਟਰ ਪੰਜਾਬ 2019' 'ਗਰੈਂਡ ਫਿਨਾਲੇ' ਦੇ VIP ਪਾਸ ਤਾਂ ਡਾਊਨਲੋਡ ਕਰੋ 'ਪੀਟੀਸੀ ਪਲੇਅ ਐਪ'
ਮਿਸਟਰ ਪੰਜਾਬ ਪੀਟੀਸੀ ਪੰਜਾਬੀ ਦਾ ਅਜਿਹਾ ਟੈਲੇਂਟ ਹੰਟ ਸ਼ੋਅ ਜਿਸ 'ਚ ਹਰ ਵਾਰ ਗੱਭਰੂਆਂ ਨੂੰ ਪੰਜਾਬ ਭਰ 'ਚੋਂ ਛਾਂਟ ਕੇ ਵੱਡੇ ਮੰਚ 'ਤੇ ਲਿਆਂਦਾ ਜਾਂਦਾ ਹੈ। ਮਿਸਟਰ ਪੰਜਾਬ 2019 ਦਾ ਸਫ਼ਰ ਵੀ ਇਸ ਵਾਰ ਸ਼ਾਨਦਾਰ ਰਿਹਾ ਹੈ ਅਤੇ ਹੁਣ ਇਹ ਸਿਲਸਿਲਾ ਪਹੁੰਚ ਚੁੱਕਿਆ ਹੈ ਆਪਣੇ ਆਖਰੀ ਪੜਾਅ 'ਤੇ ਜਿਸ 'ਚ 9 ਜਾਂਬਾਜ਼ ਗੱਭਰੂਆਂ ਨੇ ਜਗ੍ਹਾ ਬਣਾਈ ਹੈ। 8 ਸਤੰਬਰ ਨੂੰ ਮਿਸਟਰ ਪੰਜਾਬ 2019 ਦਾ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ ਜਿਸ 'ਚ ਰੌਸ਼ਨ ਪ੍ਰਿੰਸ, ਸੁਨੰਦਾ ਸ਼ਰਮਾ, ਗਗਨ ਕੋਕਰੀ ਅਤੇ ਜੌਰਡਨ ਸੰਧੂ ਆਪਣੀ ਗਾਇਕੀ ਨਾਲ ਰੌਣਕਾਂ ਲਗਾਉਣਗੇ।
ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਇਸ ਸ਼ਾਨਦਾਰ ਸ਼ਾਮ ਦਾ ਹਿੱਸਾ ਤਾਂ ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਅਤੇ ਵੋਟ ਕਰੋ ਆਪਣੇ ਫੇਵਰਿਟ ਪ੍ਰਤੀਭਾਗੀ ਨੂੰ ਅਤੇ ਹਾਸਿਲ ਕਰੋ 'ਮਿਸਟਰ ਪੰਜਾਬ 2019' ਦੇ ਗਰੈਂਡ ਫਿਨਾਲੇ ਦੇ VIP ਪਾਸ। 'ਮਿਸਟਰ ਪੰਜਾਬ-2019' ਦਾ ਇਹ ਗਰੈਂਡ ਫਿਨਾਲੇ ਸੀ.ਟੀ. ਇੰਸਟੀਟਿਊਟ, ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਵਿਖੇ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ 8 ਸਤੰਬਰ ਨੂੰ ਮਿਸਟਰ ਪੰਜਾਬ ਦੀ ਇਸ ਸ਼ਾਨਦਾਰ ਸ਼ਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਰਾਤ 8 ਵਜੇ ਦੇਖਣ ਨੂੰ ਮਿਲਣ ਵਾਲਾ ਹੈ।
ਗਰੈਂਡ ਫਿਨਾਲੇ ਦੀ ਸ਼ਾਮ ਜੱਜਾਂ ਦੀ ਕੁਰਸੀ ਸੰਭਾਲਣਗੇ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ, ਕੁਲਜਿੰਦਰ ਸਿੱਧੂ, ਇਹਾਨਾ ਢਿੱਲੋਂ, ਅਤੇ ਰੀਤਿੰਦਰ ਸਿੰਘ। ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।