ਸੱਜ ਚੁੱਕੀ ਹੈ ਗਰੈਂਡ ਫਿਨਾਲੇ ਦੀ ਸਟੇਜ, ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ, 'Mr Punjab 2019' ਦਾ ਆਖਰੀ ਸ਼ਾਨਦਾਰ ਮੁਕਾਬਲਾ

Reported by: PTC Punjabi Desk | Edited by: Aaseen Khan  |  September 08th 2019 06:09 PM |  Updated: September 09th 2019 11:30 AM

ਸੱਜ ਚੁੱਕੀ ਹੈ ਗਰੈਂਡ ਫਿਨਾਲੇ ਦੀ ਸਟੇਜ, ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ, 'Mr Punjab 2019' ਦਾ ਆਖਰੀ ਸ਼ਾਨਦਾਰ ਮੁਕਾਬਲਾ

ਮਿਸਟਰ ਪੰਜਾਬ 2019 ਦਾ ਸਫ਼ਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਸ਼ਾਨਦਾਰ ਰਿਹਾ ਹੈ। ਪੰਜਾਬ ਭਰ 'ਚੋਂ ਛਾਂਟੇ ਗਏ ਉਹਨਾਂ ਗੱਭਰੂਆਂ ਚੋਂ ਇੱਕ ਦੇ ਸਿਰ ਅੱਜ ਕੁਝ ਹੀ ਦੇਰ 'ਚ ਸਜੇ ਗਾ ਮਿਸਟਰ ਪੰਜਾਬ 2019 ਦਾ ਤਾਜ।

Mr Punjab 2019 Grand Finale Mr Punjab 2019 Grand Finale

ਮਿਸਟਰ ਪੰਜਾਬ ਦਾ ਗਰੈਂਡ ਫਿਨਾਲੇ ਕੁਝ ਹੀ ਸਮੇਂ 'ਚ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ ਗੁਰਬਾਣੀ ਤੋਂ ਤੁਰੰਤ ਬਾਅਦ ਦਿਖਾਇਆ ਜਾਵੇਗਾ। ਇਸ ਸ਼ਾਨਦਾਰ ਸ਼ਾਮ 'ਚ ਰੌਸ਼ਨ ਪ੍ਰਿੰਸ, ਸੁਨੰਦਾ ਸ਼ਰਮਾ, ਗਗਨ ਕੋਕਰੀ ਅਤੇ ਜੌਰਡਨ ਸੰਧੂ ਆਪਣੀ ਗਾਇਕੀ ਨਾਲ ਰੌਣਕਾਂ ਲਗਾਉਣਗੇ।

Mr Punjab 2019 Grand Finale Live: Rosshan Prince, Sunanda Sharma, Jordan Sandhu, Gagan Kokri To Grace Event Mr Punjab 2019

‘ਮਿਸਟਰ ਪੰਜਾਬ-2019’ ਦਾ ਇਹ ਗਰੈਂਡ ਫਿਨਾਲੇ ਸੀ.ਟੀ. ਇੰਸਟੀਟਿਊਟ, ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਵਿਖੇ ਹੋ ਰਿਹਾ ਹੈ। ਜੱਜਾਂ ਦੀ ਕੁਰਸੀ ਸੰਭਾਲ ਰਹੇ ਹਨ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ, ਕੁਲਜਿੰਦਰ ਸਿੱਧੂ, ਇਹਾਨਾ ਢਿੱਲੋਂ, ਅਤੇ ਰੀਤਿੰਦਰ ਸਿੰਘ।

ਮਿਸਟਰ ਪੰਜਾਬ 2019 ਦੇ ਕੜੇ ਪੜਾਵਾਂ ਨੂੰ ਪਾਰ ਕਰ ਫਿਨਾਲੇ 'ਚ ਜਗ੍ਹਾ ਬਣਾਈ ਹੈ,ਰਣਦੀਪ ਸਿੰਘ (ਹੁਸ਼ਿਆਰਪੁਰ), ਅਕਾਸ਼ ਸ਼ਰਮਾ (ਅਨੰਦਪੁਰ ਸਾਹਿਬ ),ਮਲਕ ਸਿੰਘ (ਚੰਡੀਗੜ੍ਹ ),ਸ਼ੋਭਿਤਾ (ਬਠਿੰਡਾ ),ਸ਼ਹਿਬਾਜ਼ ਸਿੰਘ (ਲੁਧਿਆਣਾ ),ਗੁਰਪ੍ਰੀਤ ਸਿੰਘ (ਸੰਗਰੂਰ ),ਸੁਖਮਨਪਾਲ ਸਿੰਘ (ਗੁਰਦਾਸਪੁਰ) , ਗਗਨ ਵਰਮਾ (ਮੁਹਲੀ ) ਅਤੇ ਹਿਮਾਂਸ਼ ਸੇਠ ਜਿਹੜੇ ਅੰਮ੍ਰਿਤਸਰ ਤੋਂ ਆਉਂਦੇ ਹਨ। ਦੇਖਣਾ ਹੋਵੇਗਾ ਕੌਣ ਹੁੰਦਾ ਹੈ ਮਿਸਟਰ ਪੰਜਾਬ 2019 ਦੇ ਖ਼ਿਤਾਬ ਦਾ ਹੱਕਦਾਰ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network