ਮਲਕ ਸਿੰਘ ਤੇ ਸ਼ੋਭਿਤ ਨੂੰ ਵੋਟ ਕਰਕੇ ਹਿੱਸਾ ਬਣੋ ‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ

Reported by: PTC Punjabi Desk | Edited by: Rupinder Kaler  |  August 31st 2019 04:20 PM |  Updated: September 06th 2019 01:32 PM

ਮਲਕ ਸਿੰਘ ਤੇ ਸ਼ੋਭਿਤ ਨੂੰ ਵੋਟ ਕਰਕੇ ਹਿੱਸਾ ਬਣੋ ‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ

ਪੀਟੀਸੀ ਪੰਜਾਬੀ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ-2019’ ਆਪਣੇ ਅਖੀਰਲੇ ਪੜਾਅ ’ਤੇ ਪਹੁੰਚ ਗਿਆ ਹੈ । ਇਸ ਸ਼ੋਅ ਦਾ 8 ਸਤੰਬਰ ਨੂੰ ਗਰੈਂਡ ਫ਼ਿਨਾਲੇ ਹੋ ਜਾ ਰਿਹਾ ਹੈ । ਮਿਸਟਰ ਪੰਜਾਬ 2019 ਦੇ ਗਰੈਂਡ ਫ਼ਿਨਾਲੇ ਵਿੱਚ ਉਹ ਗੱਭਰੂ ਹੀ ਪਹੁੰਚੇ ਹਨ, ਜਿਨ੍ਹਾਂ ਨੇ ਸ਼ੋਅ ਦੇ ਜੱਜਾਂ ਵੱਲੋਂ ਦਿੱਤੇ ਹਰ ਟਾਸਕ ਨੂੰ ਪੂਰਾ ਕੀਤਾ ਹੈ । ਇਹਨਾਂ ਗੱਭਰੂਆਂ ਵਿੱਚ ਇੱਕ ਗੱਭਰੂ ਹੈ ਮਲਕ ਸਿੰਘ । ਸੰਗਰੂਰ ਦੇ ਪਿੰਡ ਰੱਤਾ ਖੇੜਾ ਦੇ ਰਹਿਣ ਵਾਲੇ ਇਸ ਗੱਭਰੂ ਦੀ ਫਿਜੀਕਲ ਫਿੱਟਨੈਸ ਨੂੰ ਦੇਖ ਕੇ ਜੱਜ ਵi ਹੈਰਾਨ ਹੋ ਗਏ ਸਨ । ਸਰੀਰਕ ਤੌਰ ਤੇ ਮਜ਼ਬੂਤ ਇਸ ਗੱਭਰੂ ਨੇ ਜੱਜਾਂ ਦੀ ਹਰ ਚੁਣੌਤੀ ਪੂਰੀ ਕਰ ਲਈ ਹੈ । ਪਰ ਹੁਣ ਲੋੜ ਤੁਹਾਡੇ ਪਿਆਰ ਦੀ ਹੈ । ਜੇਕਰ ਤੁਸੀਂ ਮਲਕ ਸਿੰਘ ਨੂੰ ‘ਮਿਸਟਰ ਪੰਜਾਬ-2019’ ਬਨਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ ।

ਮਲਕ ਸਿੰਘ ਵਾਂਗ ਬਠਿੰਡਾ ਦਾ ਸ਼ੋਭਿਤ ਵੀ ਕਿਸੇ ਤੋਂ ਘੱਟ ਨਹੀਂ ਇਸ ਮੁੰਡੇ ਨੇ ਵੀ ਹਰ ਇੱਕ ਨੂੰ ਪਛਾੜਦੇ ਹੋਏ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਹੈ । ਜੇਕਰ ਸ਼ੋਭਿਤ ਹੈ ਤੁਹਾਡੀ ਪਹਿਲੀ ਪਸੰਦ ਤਾਂ ਅੱਜ ਹੀ ਉਸ ਨੂੰ ਵੋਟ ਕਰੋ ।

ਇਹਨਾਂ ਪ੍ਰਤੀਭਾਗੀਆਂ ਨੂੰ ਵੋਟ ਕਰਕੇ ਤੁਸੀਂ ਵੀ 8 ਸਤੰਬਰ ਨੂੰ ਹੋਣ ਵਾਲੇ ‘ਮਿਸਟਰ ਪੰਜਾਬ-2019’ ਦਾ ਹਿੱਸਾ ਬਣ ਸਕਦੇ ਹੋ ।ਵੋਟ ਕਰਨ ਵਾਲੇ ਦਰਸ਼ਕਾਂ ਵਿੱਚੋਂ ਕੁਝ ਲੱਕੀ ਲੋਕਾਂ ਨੂੰ ‘ਮਿਸਟਰ ਪੰਜਾਬ 2019’ ਦੇ ਪਾਸ ਦਿੱਤੇ ਜਾਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network