ਪੀਟੀਸੀ ਪੰਜਾਬੀ ਵੱਲੋਂ ਮਿਸਟਰ ਪੰਜਾਬ-2019 ਦੇ ਆਡੀਸ਼ਨਾਂ ਦਾ ਐਲਾਨ
ਪੀਟੀਸੀ ਪੰਜਾਬੀ 'ਤੇ ਇੱਕ ਵਾਰ ਫਿਰ ਪੰਜਾਬੀ ਗੱਭਰੂਆਂ ਦੀ ਤਾਕਤ ਤੇ ਹੁਨਰ ਨੂੰ ਪਛਾਣਿਆ ਜਾਵੇਗਾ ਕਿਉਂਕਿ ਪੀਟੀਸੀ ਨੈੱਟਵਰਕ ਵੱਲੋਂ ਮਿਸਟਰ ਪੰਜਾਬ-2019 ਦੇ ਨਵੇਂ ਸੀਜ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ।ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਮਿਸਟਰ ਪੰਜਾਬ-2019 ਵਿੱਚ ਜੋ ਵੀ ਗੱਭਰੂ ਹਿੱਸਾ ਲੈਣਾ ਚਾਹੁੰਦੇ ਹਨ । ਉਹਨਾਂ ਦਾ ਪਹਿਲਾਂ ਆਡੀਸ਼ਨ ਲਿਆ ਜਾਵੇਗਾ ।
MR PUNJAB 2019 Audition Dates & Venues Announced 1
ਇਹ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਏ ਜਾਣਗੇ । ਜਿੰਨ੍ਹਾਂ ਸ਼ਹਿਰਾਂ ਵਿੱਚ ਮਿਸਟਰ ਪੰਜਾਬ 2019 ਦੇ ਆਡੀਸ਼ਨ ਲਏ ਜਾਣਗੇ ਉਹ ਇਸ ਤਰ੍ਹਾਂ ਹਨ :- ਚੰਡੀਗੜ੍ਹ ਆਡੀਸ਼ਨ :- 1 ਜੁਲਾਈ ਸਵੇਰੇ 9.੦੦ ਵਜੇ, ਪਤਾ :- ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ, ਚੰਡੀਗੜ੍ਹ । ਲੁਧਿਆਣਾ ਆਡੀਸ਼ਨ :- 4 ਜੁਲਾਈ ਸਵੇਰੇ 9.੦੦ ਵਜੇ ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 1੦ ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ ।
MR PUNJAB 2019 Audition Dates & Venues Announced
ਪੀਟੀਸੀ ਨੈਟਵਰਕ ਮਿਸਟਰ ਪੰਜਾਬ ਰਿਆਲਟੀ ਸ਼ੋਅ ਦੌਰਾਨ ਉਹਨਾਂ ਮੁੰਡਿਆਂ ਨੂੰ ਇੱਕ ਪਲੈਟਫਾਰਮ ਉਪਲੱਬਧ ਕਰਵਾਉਂਦਾ ਹੈ, ਜਿਨ੍ਹਾਂ ਵਿੱਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ।