ਹੁਨਰਮੰਦ ਨੌਜਵਾਨਾਂ ਨੂੰ ਮਿਲੇ ਵੱਖੋ ਵੱਖਰੇ ਖਿਤਾਬ,ਕੋਈ ਬਣਿਆ ਸ਼ਾਨਦਾਰ ਜੁੱਸੇ ਦਾ ਮਾਲਕ ਅਤੇ ਕੋਈ ਬਣਿਆ ਘੈਂਟ ਗੱਭਰੂ
, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ ।ਇਸ 'ਚ ਪੰਜਾਬ ਦੇ ਨੌਜਵਾਨਾਂ ਨੇ ਆਪੋ ਆਪਣੀ ਪਰਫਾਰਮੈਂਸ ਦਿੱਤੀ।ਵੱਖ-ਵੱਖ ਰਾਊਂਡ 'ਚ ਹੋਏ ਇਸ ਮੁਕਾਬਲੇ 'ਚ ਭੰਗੜੇ ਦਾ ਕਿੰਗ ਮਨਿੰਦਰ ਸਿੰਘ ਬਣਿਆ ।
ਹੋਰ ਵੇਖੋ :‘ਮਿਸਟਰ ਪੰਜਾਬ 2018’ ‘ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ
ਇਸ ਦੇ ਨਾਲ ਹੀ ਸੁਨੱਖੇ ਗੱਭਰੂ ਲਈ ਪਵਨੀਤ ਸਿੰਘ ਨੂੰ ਚੁਣਿਆ ਗਿਆ । ਉੇਥੇ ਹੀ ਘੈਂਟ ਐਕਟਰ ਦੇ ਤੌਰ 'ਤੇ ਇੰਦਰਜੀਤ ਸਿੰਘ ਨੇ ਬਾਜ਼ੀ ਮਾਰੀ ।ਜਦਕਿ ਟੌਹਰ ਵਾਲਾ ਗੱਭਰੂ ਬਣਿਆ ਪੰਜਾਬ ਦਾ ਪੁੱਤਰ ਹਿਤੇਸ਼ ਸੂਦ। ਜਦਕਿ ਸਭ ਤੋਂ ਸਾਊ ਗੱਭਰੂ ਦਾ ਖਿਤਾਬ ਸਾਹਿਲ ਠਾਕੁਰ ਨੇ ਜਿੱਤਿਆ ।ਘੈਂਟ ਬੁਲਾਰੇ ਦਾ ਖਿਤਾਬ ਰਿਹਾ ਬੱਬਲਬੀਰ ਸਿੰਘ ਦੇ ਨਾਂਅ ।
ਮੋਸਟ ਪਾਪੂਲਰ ਗੱਭਰੂ ਬਣੇ ਹਰਦੇਵ ਸਿੰਘ।ਸਭ ਤੋਂ ਖੂਬਸੂਰਤ ਲੁਕ ਵਾਲਾ ਗੱਭਰੂ ਬਣਿਆ ਅਵਨੀਤ ਸਿੰਘ ਅਤੇ ਹੁਨਰਮੰਦ ਗੱਭਰੂ ਦਾ ਖਿਤਾਬ ਜਿੱਤਣ ਦਾ ਸਿਹਰਾ ਮਿਲਿਆ ਖੁਸ਼ਪ੍ਰੀਤ ਸਿੰਘ ਨੂੰ ਅਤੇ ਸ਼ਾਨਦਾਰ ਜੁੱਸੇ ਦੇ ਮਾਲਕ ਬਣੇ ਭਰਤ ਸ਼ਰਮਾ । ਤੁਸੀਂ ਵੀ ਵੇਖੋ ਇਨ੍ਹਾਂ ਗੱਭਰੂਆਂ ਦੇ ਸ਼ਾਨਦਾਰ ਲੁਕ ਅਤੇ ਹੁਨਰ ਦੀਆਂ ਤਸਵੀਰਾਂ
MP07 -Avneet Singh (Chandigarh)