ਅੱਜ ਰਾਤ ਨੂੰ ਮੁੜ ਤੋਂ ਦਿਖੇਗਾ ਪੰਜਾਬੀ ਨੌਜਵਾਨਾਂ ਦਾ ਜੋਸ਼ੀਲਾ ਅੰਦਾਜ਼ ,ਵੇਖੋ ਮਿਸਟਰ ਪੰਜਾਬ 2018ਦਾ ਗ੍ਰੈਂਡ ਫਿਨਾਲੇ ਪੀਟੀਸੀ ਪੰਜਾਬੀ 'ਤੇ
ਮਿਸਟਰ ਪੰਜਾਬ 2018 ਦਾ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਅੱਜ ਰਾਤ ਨੂੰ ਅੱਠ ਵਜੇ ਮੁੜ ਤੋਂ ਕੀਤਾ ਜਾਵੇਗਾ । ਅੱਜ ਮੁੜ ਤੋਂ ਇਨ੍ਹਾਂ ਪੰਜਾਬੀ ਗੱਭਰੂਆਂ ਦਾ ਜਲਵਾ ਪੀਟੀਸੀ ਪੰਜਾਬੀ 'ਤੇ ਤੁਸੀਂ ਵੇਖ ਸਕਦੇ ਹੋ । ਕਿਸ ਗੱਭਰੂ ਨੇ ਮਿਸਟਰ ਪੰਜਾਬ 2018 ਦੇ ਵੱਖ ਵੱਖ ਪੜ੍ਹਾਅ ਪਾਰ ਕਰਕੇ ਮਿਸਟਰ ਪੰਜਾਬ 2018 ਦਾ ਖਿਤਾਬ ਹਾਸਲ ਕੀਤਾ। ਇਹ ਸਭ ਤਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।
ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ
https://www.youtube.com/watch?v=aEXO5kCK11E
ਇਸ ਸ਼ੋਅ ਦੌਰਾਨ ਪੰਜਾਬੀ ਗਾਇਕਾਂ ਜਿਨ੍ਹਾਂ ਚੋਂ ਪ੍ਰੁਮੱਖ ਤੌਰ 'ਤੇ ਰਾਜਵੀਰ ਜਵੰਦਾ ,ਜੋਰਡਨ ਸੰਧੂ ,ਜੈਨੀ ਜੌਹਲ ,ਗੁਰਕੀਰਤ ਰਾਏ ,ਨਿੰਜਾ ਅਤੇ ਗੁਰਮੰਤਰ ਵੱਲੋਂ ਸ਼ੋਅ ਦੌਰਾਨ ਲਾਈਆਂ ਰੌਣਕਾਂ ਦਾ ਅਨੰਦ ਵੀ ਤੁਸੀਂ ਮਾਣ ਸਕਦੇ ਹੋ ।
ਹੋਰ ਵੇਖੋ : ਮਿਸਟਰ ਪੰਜਾਬ 2018’ ‘ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ
ਇਸ ਦੇ ਨਾਲ ਹੀ ਵਿਸ਼ੇਸ਼ ਗੈਸਟ ਦੇ ਤੌਰ 'ਤੇ ਪਹੁੰਚੇ ਗਰੇਟ ਖਲੀ ਅਤੇ ਮਣੀ ਐਂਟਰਟੇਨਰ ਦੀ ਡਾਂਸ ਪਰਫਾਰਮੈਂਸ ਵੀ ਤੁਸੀਂ ਇਸ ਸ਼ੋਅ ਦੌਰਾਨ ਵੇਖ ਸਕਦੇ ਹੋ ।ਸੋ ਪੰਜਾਬ ਦੇ ਇਨ੍ਹਾਂ ਗੱਭਰੂਆਂ ਦਾ ਜਲਵਾ ਵੇਖਣਾ ਨਾ ਭੁੱਲਣਾ ਇੱਕ ਦਸੰਬਰ ਯਾਨੀ ਕਿ ਅੱਜ ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।
ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ
ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਪਰਖਣ ਲਈ ਕਈ ਉਪਰਾਲੇ ਸਮੇਂ ਸਮੇਂ 'ਤੇ ਕੀਤੇ ਜਾਂਦੇ ਨੇ । ਜਿਸ ਦੇ ਤਹਿਤ ਮਿਸਟਰ ਪੰਜਾਬ 2018 ਨੂੰ ਵੀ ਸ਼ੁਰੂ ਕੀਤਾ ਗਿਆ ।
ਅੱਜ ਦੇ ਕਈ ਸਟਾਰ ਵੀ ਪੀਟੀਸੀ ਦੀ ਹੀ ਦੇਣ ਹਨ । ਜਿਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਦਿੱਤਾ ਅਤੇ ਅੱਜ ਪੀਟੀਸੀ ਦੇ ਸ਼ੋਅ ਵਿੱਚੋਂ ਨਿਕਲੇ ਕਈ ਨੌਜਵਾਨ ਚੰਗੇ ਮੁਕਾਮ ਹਾਸਿਲ ਕਰ ਚੁੱਕੇ ਨੇ ਕੋਈ ਅੱਜ ਕਾਮਯਾਬ ਗਾਇਕ ਹੈ ਅਤੇ ਕੋਈ ਅਦਾਕਾਰਾ । ਸੋ ਪੰਜਾਬ ਦੇ ਇਸ ਨਵੇਂ ਟੈਲੇਂਟ ਨੂੰ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਅੱਜ ਰਾਤ ਅੱਠ ਵਜੇ ।
ਜੈਨੀ ਜੌਹਲ ਨੇ ਆਪਣੀ ਸੁਰੀਲੀ ਗਾਇਕੀ ਨਾਲ #MrPunjab2018 ਦੇ ਮੰਚ 'ਤੇ ਬੰਨੇ ਰੰਗ
#MrPunjab2018
#PTCpunjabi
#PTCNetwork
#LIVE